ਮੇਲੇ 'ਚ ਫਟਿਆ ਗੈਸ ਸਿਲੰਡਰ, 1 ਦੀ ਮੌਤ 8 ਜ਼ਖਮੀ

ਖ਼ਬਰਾਂ, ਪੰਜਾਬ

ਅੰਮ੍ਰਿਤਸਰ : ਪਿੰਡ ਕਾਲੇ ਵਿਖੇ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ ਸਥਾਨ 'ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗੈਸ ਸਿਲੰਡਰ ਫਟਣ ਨਾਲ 1 ਦੀ ਮੌਤ ਹੋ ਗਈ ਜਦਕਿ 8 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ 'ਚ 7 ਬੱਚੇ ਅਤੇ ਇਕ ਗੁਬਾਰੇ ਵਾਲਾ ਵਿਅਕਤੀ ਸ਼ਾਮਲ ਹੈ।