ਐਸ.ਏ.ਐਸ. ਨਗਰ, 1 ਮਾਰਚ (ਪ੍ਰਭਸਿਮਰਨ ਸਿੰਘ ਘੱਗਾ/ਗੁਰਮੁੱਖ ਵਾਲੀਆ) : ਪੰਜਾਬ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਹੁਣ ਪੁਲਿਸ ਨੇ ਵੀ.ਆਈ.ਪੀ. ਜ਼ਿਲ੍ਹੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਇਆ ਹੈ। ਜ਼ਿਲ੍ਹਾ ਪੁਲਿਸ ਦੇ ਸੁਰੱਖਿਆ ਦਸਤੇ ਵਿਚ ਹੁਣ ਮੀਡੀਅਮ ਬੁਲੇਟ ਪਰੂਫ਼ ਵਹੀਕਲ ਵੀ ਸ਼ਾਮਲ ਕੀਤਾ ਹੈ। ਇਸ ਨਾਲ 24 ਘੰਟੇ ਜ਼ਿਲ੍ਹੇ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇਗਾ। ਸ਼ੁਕਰਵਾਰ ਨੂੰ ਇਹ ਵਾਹਨ ਮੁਹਾਲੀ ਪੁਲਿਸ ਦੇ ਦਸਤੇ ਵਿਚ ਸ਼ਾਮਲ ਕਰ ਦਿਤਾ ਗਿਆ। ਇਸ ਮੌਕੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਐਸ.ਪੀ. ਹਰਵੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ. ਹੇਡਕਵਾਰਟਰ ਅਮਰੋਜ਼ ਸਿੰਘ ਸਮੇਤ ਕਈ ਅਧਿਕਾਰੀ ਸਨ। ਐਸ.ਐਸ.ਪੀ. ਚਾਹਲ ਨੇ ਉਮੀਦ ਜਤਾਈ ਕਿ ਇਹ ਵਾਹਨ ਪੁਲਿਸ ਲਈ ਵਰਦਾਨ ਸਾਬਤ ਹੋਵੇਗਾ, ਉਥੇ ਹੀ ਮੁਹਾਲੀ ਪੁਲਿਸ ਵਿਦੇਸ਼ਾਂ ਦੀ ਤਰਜ਼ 'ਤੇ ਕੰਮ ਕਰ ਸਕੇਗੀ।ਜਾਣਕਾਰੀ ਮੁਤਾਬਕ ਕੁੱਝ ਸਮਾਂ ਪਹਿਲਾਂ ਪੰਜਾਬ ਵਿਚ ਅਤਿਵਾਦੀ ਹਮਲਾ ਹੋਇਆ ਸੀ। ਇਸ ਤੋਂ ਬਾਅਦ ਡੇਰਾ ਵਿਵਾਦ ਵੀ ਗਹਿਰਾਅ ਗਿਆ ਸੀ। ਉਦੋਂ ਇਸ ਵਾਹਨ ਦੀ ਕਾਫ਼ੀ
ਜ਼ਰੂਰਤ ਮਹਿਸੂਸ ਕੀਤੀ ਗਈ ਸੀ, ਉਥੇ ਹੀ ਪੁਲਿਸ ਦੀ ਕਈ ਅਹਿਮ ਮੀਟਿੰਗਾਂ ਵਿਚ ਮੁੱਦਾ ਗੰਭੀਰਤਾ ਨਾਲ ਉਠਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਅਪਣੇ ਨਵੇਂ ਸਾਜ ਸਾਮਾਨ ਖ਼ਰੀਦਣ ਦੀ ਤਿਆਰੀ ਕੀਤੀ ਸੀ। ਇਸ ਦੇ ਪਹਿਲੇ ਪੜਾਅ ਵਿਚ ਪੂਰੇ ਪੰਜਾਬ ਦੇ ਕਈ ਜਿਲ੍ਹੀਆਂ ਨੂੰ ਪੂਰੀ ਤਰ੍ਹਾਂ ਨਾਲ ਬੁਲੇਟ ਪਰੂਫ਼ ਇਕ ਗੱਡੀ ਸੌਂਪੀ ਗਈ ਸੀ, ਜਿਸ ਤੋਂ ਬਾਅਦ ਹੁਣ ਇਹ ਮੀਡੀਅਮ ਬੁਲੇਟ ਪਰੂਫ਼ ਵਹੀਕਲ ਦਿਤਾ ਗਿਆ ਹੈ। ਉਥੇ ਹੀ ਪਤਾ ਲੱਗਾ ਹੈ ਕਿ ਪੂਰੇ ਪੰਜਾਬ ਵਿਚ ਅਜਿਹੇ 11 ਵਾਹਨ ਆਏ ਹਨ, ਜਿਨ੍ਹਾਂ ਵਿਚੋਂ ਇਕ ਗੱਡੀ ਮੁਹਾਲੀ ਜ਼ਿਲ੍ਹੇ ਨੂੰ ਮਿਲੀ ਹੈ। ਪੂਰੀ ਤਰ੍ਹਾਂ ਨਾਲ ਆਧੁਨਿਕ ਹੈ ਵਾਹਨ : ਇਹ ਵਾਹਨ ਪੂਰੀ ਤਰ੍ਹਾਂ ਨਾਲ ਆਧੁਨਿਕ ਹੈ। ਇਸ ਵਿਚ ਜੀ.ਪੀ.ਐਸ. ਤੋਂ ਲੈ ਕੇ ਹੋਰ ਯੰਤਰ ਲੱਗੇ ਹੋਏ ਹਨਜਿਨ੍ਹਾਂ ਤੋਂ ਆਪਾਤ ਸਮੇਂ ਵਿਚ ਵੀ ਮੁਲਾਜ਼ਮ ਸਿੱਧਾ ਅਪਣੇ ਕੰਟਰੋਲ ਰੂਮ ਦੇ ਟਚ ਵਿਚ ਰਹਿਣ। ਇਸ ਵਾਹਨ ਵਿਚ ਇਕ ਸਮਾਂ ਵਿਚ 11 ਲੋਕ ਅਪਣੀ ਸੇਵਾ ਦੇ ਸਕਣਗੇ। ਇਸ ਗੱਡੀ ਵਿਚ ਸੀਟਾਂ 'ਤੇ ਬੈਠ ਕੇ ਕੰਮ ਕਰਣਗੇ। ਇਸ ਤੋਂ ਕਿਸੇ 'ਤੇ ਵੀ ਸੌਖ ਨਾਲ ਨਜ਼ਰ ਰੱਖੀ ਜਾ ਸਕੇਗੀ। ਇਹ ਗੱਡੀ ਪੂਰੀ ਤਰ੍ਹਾਂ ਵਾਤਾਨੁਕੂਲਿਤ ਹੈ।