ਮੋਹਾਲੀ ਦਾ ਨਵਾਂ ਬੱਸ ਅੱਡਾ: ਇਕ ਸਾਲ ਤੋਂ ਬੱਸਾਂ ਤੇ ਸਵਾਰੀਆਂ ਦੀ ਉਡੀਕ 'ਚ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦਾ ਪ੍ਰਾਜੈਕਟ, ਮੁਹਾਲੀ ਦਾ ਬਾਬਾ ਬੰਦਾ ਸਿੰਘ ਬਹਾਦਰ ਅਤਿ ਆਧੁਨਿਕ ਬੱਸ ਅੱਡਾ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਇਸ ਦੀ ਵਜ੍ਹਾ ਇਸ ਬੱਸ ਅੱਡੇ ਦੇ ਪ੍ਰਾਜੈਕਟ ਦਾ ਲਗਾਤਾਰ ਲੇਟ ਹੋਣਾ ਵੀ ਕਿਹਾ ਜਾ ਸਕਦਾ ਹੈ ਅਤੇ ਇਸ ਵਾਸਤੇ ਚੁਣੀ ਗਈ ਥਾਂ ਵੀ ਇਸ ਦੀ ਸਫ਼ਲਤਾ ਦੇ ਰਾਹ ਵਿਚ ਰੋੜਾ ਬਣ ਗਈ ਹੈ। ਹਾਲਾਤ ਇਹ ਹਨ ਕਿ ਫ਼ੇਜ਼-8 ਦਾ ਪੁਰਾਣਾ ਬੱਸ ਅੱਡਾ ਇਸ ਆਧੁਨਿਕ ਬੱਸ ਅੱਡੇ ਤੋਂ ਵਧੀਆ ਚੱਲ ਰਿਹਾ ਹੈ ਜਿਸ ਨੂੰ ਬੰਦ ਕਰਨ ਲਈ ਗਮਾਡਾ ਕਾਹਲੀ ਪਈ ਹੋਈ ਹੈ।