ਮੋਹਾਲੀ ਤੋਂ ਲਾਪਤਾ ਹੋਈਆਂ 4 ਵਿਦਿਆਰਥਣਾਂ ਦਾ ਸੱਚ ਆਇਆ ਸਾਹਮਣੇ

ਖ਼ਬਰਾਂ, ਪੰਜਾਬ

ਮੁਹਾਲੀ ਦੇ ਮਟੌਰ ਥਾਣਾ ਖੇਤਰ ਤੋਂ ਅਚਾਨਕ 4 ਸਕੂਲੀ ਵਿਦਿਆਰਥਣਾਂ ਲਾਪਤਾ ਹੋ ਗਈਆਂ ਸਨ। ਇਹ ਵਿਦਿਆਰਥਣਾਂ ਸਕੂਲ ਤਾਂ ਗਈਆਂ ਸਨ ਪਰ ਮੁੜ ਕੇ ਘਰ ਨਹੀਂ ਆਈਆਂ ਤਾਂ ਪਰਿਵਾਰ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਗਈ ਅਤੇ ਫਿਰ ਪੁਲਿਸ ਥਾਣੇ ‘ਚ 4 ਵਿਦਿਆਰਥਣਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਸੀ।

ਇਸ ਮਾਮਲੇ ‘ਚ ਪੁਲਿਸ ਨੂੰ ਪਹਿਲਾਂ ਤਾਂ ਅਗਵਾ ਦਾ ਸ਼ੱਕ ਸੀ। ਪੁਲਿਸ ਇਸ ਨੂੰ ਅਗਵਾ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਸੀ ਅਤੇ ਵਿਦਿਆਰਥਣਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ ਕਿਉਂਕਿ ਇਹ ਮਾਮਲਾ 4 ਵਿਦਿਆਰਥਣਾਂ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਸੁਰਖੀਆਂ ‘ਚ ਆ ਗਿਆ ਸੀ।