ਨਾਭਾ ਜੇਲ ਬ੍ਰੇਕ ਕਾਂਡ ਦਾ ਮੁਲਜ਼ਮ ਮਿੰਟੂ ਹੁਣ ਪਟਿਆਲਾ ਜੇਲ 'ਚ ਰਹੇਗਾ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 5 ਮਾਰਚ (ਪ੍ਰਭਸਿਮਰਨ ਸਿੰਘ ਘੱਗਾ) : ਆਰ.ਐਸ.ਐਸ. ਨੇਤਾ ਰਵਿੰਦਰ ਗੋਸਾਈਂ ਹਤਿਆਕਾਂਡ ਮਾਮਲੇ ਵਿਚ ਨੈਸ਼ਨਲ ਇੰਵੈਸਟਿਗੇਸ਼ਨ ਏਜੰਸੀ ਐਨ.ਆਈ.ਏ. ਨੇ ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ 4 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮਿੰਟੂ ਨੂੰ ਨਿਆਇਕ ਹਿਰਾਸਤ 'ਚ ਪਟਿਆਲਾ ਜੇਲ ਭੇਜ ਦਿਤਾ ਹੈ। ਐਨ.ਆਈ.ਏ. ਨੇ ਅਦਾਲਤ ਨੂੰ ਅਪੀਲ ਕੀਤੀ ਕਿ ਮਿੰਟੂ ਨੂੰ ਨਾਭਾ ਜੇਲ ਨਹੀਂ ਪਟਿਆਲਾ ਜੇਲ ਭੇਜਿਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਮੁਲਜ਼ਮ ਪਹਿਲਾਂ ਨਾਭਾ

 ਜੇਲ ਤੋਂ ਫ਼ਰਾਰ ਹੋ ਗਿਆ ਸੀ। ਜਿਸ ਲਈ ਉਸ ਨਾਭਾ ਜੇਲ ਨਾ ਭੇਜਿਆ ਜਾਵੇ, ਉਸ ਤੋਂ ਬਾਅਦ ਅਦਾਲਤ ਨੇ ਮਿੰਟੂ ਨੂੰ ਪਟਿਆਲਾ ਜੇਸ ਭੇਜ ਦਿਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ। ਉਥੇ ਹੀ, ਐਨ.ਆਈ.ਏ. ਵਲੋਂ ਅਦਾਲਤ 'ਚ ਗੋਸਾਈਂ ਹਤਿਆਕਾਂਡ ਵਿਚ ਜਗਤਾਰ ਜੌਹਲ ਦਾ ਚਾਲਾਨ ਪੇਸ਼ ਕਰਨ ਲਈ ਅਦਾਲਤ ਤੋਂ 90 ਦਿਨਾਂ ਤੋਂ ਵਧਾ ਕੇ 180 ਦਿਨ ਦਿਤੇ ਜਾਣ ਉਹ ਅਰਜ਼ੀ ਲਗਾਈ ਹੈ।