ਪੰਚਾਇਤਾਂ ਚੋਣ ਬਜਟ ਸੈਸ਼ਨ ਮਈ-ਜੂਨ 'ਚ ਹੋਣ ਦੀ ਆਸ

ਖ਼ਬਰਾਂ, ਪੰਜਾਬ

ਅੰਮ੍ਰਿਤਸਰ: ਪਿੰਡਾਂ ਤੇ ਸ਼ਹਿਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਪੰਚਾਇਤੀ ਚੋਣਾਂ ਜਿੱਤਣ ਬਾਅਦ ਗ੍ਰਾਂਟਾਂ ਦੇ ਗੱਫੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਦੇਣ ਲਈ ਯੋਜਨਾ ਘੜ ਰਹੀ ਹੈ। ਅੰਮ੍ਰਿਤਸਰ, ਜਲੰਧਰ, ਪਟਿਆਲਾ ਨਗਰ ਨਿਗਮ ਚੋਣ ਕਰਵਾਈ ਜਾ ਰਹੀ ਹੈ। ਕੈਪਟਨ ਸਰਕਾਰ ਬਣੀ ਨੂੰ ਲਗਭਗ ਇਕ ਸਾਲ ਹੋ ਗਿਆ ਹੈ ਪਰ ਉਸ ਨੇ ਸ਼ਹਿਰਾਂ ਤੇ ਪਿੰਡਾਂ ਵਿਚ ਕੋਈ ਵਿਕਾਸ ਕੰਮ ਵਿਉਂਤਬੰਦੀ ਨਾਲ ਨਹੀਂ ਕੀਤਾ। ਇਸ ਵੇਲੇ ਥੋੜੇ ਬਹੁਤੇ ਜੋ ਕੰਮ ਚੱਲ ਰਹੇ ਹਨ, ਉਹ ਸਾਰੇ ਅਕਾਲੀ ਭਾਜਪਾ ਗਠਜੋੜ ਸਮੇਂ ਦੇ ਹਨ। ਸਰਕਾਰ ਕੋਲ ਪੈਸਾ ਨਾ ਹੋਣ ਕਾਰਨ ਵੀ ਸੱਭ ਵਿਕਾਸ ਕੰਮ ਠੱਪ ਹਨ।