ਪਹਾੜਾਂ ‘ਤੇ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ‘ਚ ਘਟਿਆ ਤਾਪਮਾਨ

ਖ਼ਬਰਾਂ, ਪੰਜਾਬ

ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ । ਉਥੇ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਮੌਸਮ ਨੇ ਪਲਟਾ ਖਾਣਾ ਸ਼ੁਰੂ ਕਰ ਦਿੱਤਾ ਹੈ। ਬਰਫਬਾਰੀ ਦੇ ਕਾਰਨ ਰੋਹਤਾਂਗ ਪਹਾੜਾਂ ਦੇ ਰਸਤਿਆਂ ਤੋਂ ਬਰਫ ਦੇਖਣ ਵਿੱਚ ਜਿਨ੍ਹਾਂ ਖੂਬਸੂਰਤ ਲਗ ਰਿਹਾ ਹੈ , ਇਹ ਉਸ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ। ਰੋਹਤਾਂਗ ਵਿੱਚ ਹੋਈ ਬਰਫਬਾਰੀ ਨੇ ਰੋਜ ਦੀ ਜਿੰਦਗੀ ਉੱਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਚਾਰਾਂ ਪਾਸੇ ਫੈਲੀ ਸਫੇਦ ਚਾਦਰ
ਜੰਮੂ – ਕਸ਼ਮੀਰ ਦੇ ਸੋਨਮਰਗ ਵਿੱਚ ਬੁੱਧਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਸੀ। ਤਾਪਮਾਨ – 3 ਡਿਗਰੀ ਸੇਲਸਿਅਸ ਤੱਕ ਪਹੁੰਚ ਗਿਆ ਸੀ। ਬਰਫਬਾਰੀ ਦੇ ਕਾਰਨ ਪੂਰੇ ਉੱਤਰ ਭਾਰਤ ਦਾ ਤਾਪਮਾਨ ਪ੍ਰਭਾਵਿਤ ਹੋਵੇਗਾ ਅਤੇ ਠੰਡ ਵਧੇਗੀ । ਸੋਨਮਰਗ ਵਿੱਚ 3 ਇੰਚ ਬਰਫਬਾਰੀ ਹੋਈ। ਰਾਜੌਰੀ ਵਿੱਚ ਪੀਰ ਪੰਜਾਲ ਦੇ ਪਹਾੜ ਬਰਫ ਨਾਲ ਢਕ ਗਏ। ਦੱਸ ਦੇਈਏ ਕਿ ਜੰਮੂ ਖੇਤਰ ਅਤੇ ਸ਼੍ਰੀਨਗਰ ਵਿੱਚ ਵੀ ਮੀਂਹ ਦੀ ਸੂਚਨਾ ਮਿਲੀ ਸੀ।

ਸੜਕਾਂ ਉੱਤੇ ਲੱਗਿਆ ਜਾਮ
ਬਰਫ ਆਪਣੇ ਨਾਲ ਆਫਤ ਵੀ ਲੈ ਕੇ ਆਉਂਦੀ ਹੈ। ਬਰਫਬਾਰੀ ਦੇ ਕਾਰਨ ਰਜੌਰੀ ਦੀਆਂ ਸੜਕਾਂ ਉੱਤੇ ਜਾਮ ਲਗ ਗਿਆ ਹੈ। ਟਰੱਕ ਰਸਤੇ ਵਿੱਚ ਪਲਟ ਗਿਆ । ਹਾਲਾਤ ਇਨ੍ਹੇ ਖ਼ਰਾਬ ਹੋ ਚੁੱਕੇ ਹਨ ਕਿ ਮੁਗਲ ਰੋਡ ਨੂੰ ਬੰਦ ਕਰਨਾ ਪਿਆ। ਪਹਾੜਾਂ ਵਿੱਚ ਜਾਮ ਕਿਸੇ ਚੁਣੋਤੀ ਤੋਂ ਘੱਟ ਨਹੀਂ ਹਨ । ਅਜਿਹੇ ਵਿੱਚ ਜਾਮ ਵਿੱਚ ਫਸੇ ਲੋਕਾਂ ਦਾ ਵੀ ਮਾੜਾ ਹਾਲ ਹੈ।

ਗੁਲਮਰਗ ਵਿੱਚ ਵੀ ਬਰਫਬਾਰੀ ਸ਼ੁਰੂ
ਕਸ਼ਮੀਰ ਦੇ ਬਾਕੀ ਇਲਾਕਿਆਂ ਦੀ ਤਰ੍ਹਾਂ ਗੁਲਮਰਗ ਵਿੱਚ ਵੀ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ। ਜਿੱਥੇ ਲਗਾਤਾਰ ਬਰਫ ਡਿੱਗਣ ਨਾਲ ਤਾਪਮਾਨ ਡਿੱਗ ਰਿਹਾ ਹੈ। ਉਥੇ ਹੀ ਮੌਸਮ ਵਿਭਾਗ ਨੇ ਅੱਗੇ ਆਉਣ ਵਾਲੇ ਦੀਨਾ ਵਿੱਚ ਵੀ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੈ ।

ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਕਸ਼ਮੀਰ ਵਿੱਚ 18 ਨਵੰਬਰ ਤੱਕ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਹੋਣ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਜ ਦੇ ਉੱਚ ਖੇਤਰਾਂ ਵਿੱਚ ਬਰਫਬਾਰੀ ਹੋਣ ਦਾ ਅਨੁਮਾਨ ਲਗਾਇਆ ਹੈ।