ਪੰਜਾਬ 'ਚ ਨਸ਼ਾ ਤਸਕਰੀ: ਅਦਾਲਤ ਵੱਲੋਂ ਮਜੀਠੀਆ ਵਿਰੁੱਧ ਜਾਂਚ ਦੇ ਹੁਕਮ

ਖ਼ਬਰਾਂ, ਪੰਜਾਬ

ਦਬਾਅ ਵਿੱਚ ਨਹੀਂ ਹੋਈ ਸੀ ਕਾਰਵਾਈ

ਪੰਜਾਬ ਦਾ ਬਹੁਚਰਚਿਤ 6000 ਕਰੋੜ ਰੁਪਏ ਦਾ ਸਿੰਥੈਟਿਕ ਡਰੱਗ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ।

ਚੰਡੀਗੜ ਦੀ ਇੱਕ ਐੱਨ ਜੀ ਓ, ਲੋਅਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੁਆਰਾ ਦਰਜ ਕੀਤੀ ਗਈ ਇੱਕ ਮੰਗ ਦੀ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਅਦਾਲਤ ਨੇ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। HC ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਲੱਗੇ ਡਰੱਗ ਮਾਫੀਆ ਨਾਲ ਸੰਬੰਧ ਦੇ ਇਲਜ਼ਾਮ ਜਾਂਚ ਦਾ ਵਿਸ਼ਾ ਹਨ।

ਸੰਸਥਾ ਨੇ ਆਪਣੀ ਅਰਜੀ ਵਿੱਚ ਕਿਹਾ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਨਿਰੰਜਨ ਸਿੰਘ ਨੇ ਸਿੰਥੈਟਿਕ ਡਰੱਗ ਮਾਮਲੇ ਦੇ ਤਿੰਨ ਦੋਸ਼ੀਆਂ ਜਗਜੀਤ ਸਿੰਘ ਚਹਿਲ, ਜਗਦੀਸ਼ ਭੋਲਾ ਅਤੇ ਮਨਜਿੰਦਰ ਸਿੰਘ ਔਲਖ ਦੇ ਬਿਆਨ ਦਰਜ ਕੀਤੇ ਸਨ, ਜਿਨ੍ਹਾਂ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੀ ਭੂਮਿਕਾ ਸਾਹਮਣੇ ਆਈ ਸੀ।

ਨਿਰਦੋਸ਼ ਨਹੀਂ ਮਜੀਠੀਆ