ਪੰਜਾਬ ਦੇ ਕਰਜ਼ਾਈ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਜਾਰੀ ਹੋਵੇਗੀ ਕਿਸ਼ਤ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ 'ਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਮਤਲਬ ਕਿ 7 ਜਨਵਰੀ ਦਿਨ ਐਤਵਾਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਸ਼ੁਰੂਆਤ ਕਰਨਗੇ। ਸਭ ਤੋਂ ਪਹਿਲਾਂ ਇਹ ਸ਼ੁਰੂਆਤ ਮਾਨਸਾ, ਬਠਿੰਡਾ, ਮੋਗਾ, ਮੁਕਤਸਰ ਅਤੇ ਫਰੀਦਕੋਟ ਤੋਂ ਕੀਤੀ ਜਾਵੇਗੀ। ਏ. ਸੀ. ਐੱਸ. ਕਾਰਪੋਰੇਸ਼ਨ ਡੀ. ਪੀ. ਰੈੱਡੀ ਅਤੇ ਏ. ਸੀ. ਐੱਸ. ਡਿਵੈਲਪਮੈਂਟ ਵਿਸਵਾਜੀਤ ਖੰਨਾ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। 

ਉਨ੍ਹਾਂ ਦੱਸਿਆ ਕਿ 7 ਜਨਵਰੀ ਨੂੰ ਮਾਨਸਾ 'ਚ ਹੋਣ ਵਾਲੇ ਪ੍ਰੋਗਰਾਮ 'ਚ ਜਿਨ੍ਹਾਂ ਕਿਸਾਨਾਂ ਨੇ ਸ਼ਾਮਲ ਹੋਣਾ ਹੈ, ਉਨ੍ਹਾਂ ਦੀ ਆਧਾਰ ਕਾਰਡ ਦੇ ਡਾਟਾ ਮੁਤਾਬਕ ਲਿਸਟ ਬਣਾਈ ਗਈ ਹੈ। ਜਿਨ੍ਹਾਂ ਕਿਸਾਨਾਂ ਦੇ ਨਾਂ ਇਸ 'ਚ ਸ਼ਾਮਲ ਨਹੀਂ ਹਨ, ਉਨਾਂ ਦੀ ਮੁੜ ਤੋਂ ਜਾਂਚ ਕਰਾਈ ਜਾ ਰਹੀ ਹੈ। ਪਹਿਲੇ ਪੱਧਰ 'ਚ 1 ਲੱਖ, 60 ਹਜ਼ਾਰ ਕਿਸਾਨਾਂ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ, ਜਦੋਂ ਕਿ ਮਾਨਸਾ 'ਚ 46556 ਕਿਸਾਨਾਂ ਨੂੰ ਲਾਭ ਮਿਲੇਗਾ। ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਐਤਵਾਰ ਨੂੰ ਕੈਪਟਨ ਵਲੋਂ 167.39 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇਗੀ।