ਪੰਜਾਬ-ਹਰਿਆਣਾ ਵਿਚ ਠੰਢ ਜਾਰੀ, ਨਾਰਨੌਲ ਸੱਭ ਤੋਂ ਠੰਢਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 3 ਜਨਵਰੀ: ਪੰਜਾਬ ਅਤੇ ਹਰਿਆਣਾ ਦੀਆਂ ਬਹੁਤੀਆਂ ਥਾਵਾਂ 'ਤੇ ਅੱਜ ਵੀ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਤ ਹੋਇਆ। ਜ਼ਿਆਦਾਤਾਰ ਥਾਵਾਂ 'ਤੇ ਘਟੋ-ਘੱਟ ਤਾਪਮਾਨ ਪੰਜ ਤੋਂ ਸੱਤ ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਜਦਕਿ ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਆਈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਹਾਂ ਸੂਬਿਆਂ ਵਿਚ ਹਰਿਆਣਾ ਦਾ ਨਾਰਨੌਲ ਸੱਭ ਤੋਂ ਠੰਢਾ ਰਿਹਾ ਜਿਥੇ ਘਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।