ਪੰਜਾਬੀਆਂ ਦੀ ਦੁਰਦਸ਼ਾ ਲਈ ਅਕਾਲੀ ਤੇ ਕਾਂਗਰਸੀ ਬਰਾਬਰ ਦੇ ਦੋਸ਼ੀ : ਸਿਮਰਨਜੀਤ ਸਿੰਘ ਮਾਨ

ਖ਼ਬਰਾਂ, ਪੰਜਾਬ



ਅਹਿਮਦਗੜ੍ਹ, 6 ਸਤੰਬਰ (ਰਾਮਜੀ ਦਾਸ ਚੌਹਾਨ, ਬੰਟੀ ਚੌਹਾਨ) : ਮੇਲਾ ਛਪਾਰ ਵਿਖੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵਲੋਂ ਕੀਤੀ ਗਈ ਕਾਨਫ਼ਰੰਸ ਦੌਰਾਨ ਬੋਲਦਿਆਂ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੇ ਅਕਾਲੀਆਂ ਅਤੇ ਕਾਂਗਰਸੀਆਂ ਨਾਲ ਰੱਲਕੇ ਨਿੱਜੀ ਹਿਤਾਂ ਲਈ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਕਿਸਾਨ ਆਗੂਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਮਾੜੇ ਪ੍ਰਬੰਧਾਂ ਕਾਰਨ ਅਕਾਲੀ ਦਲ ਬੀਜੇਪੀ ਦੀਆਂ ਸਰਕਾਰਾਂ  ਮੌਕੇ ਪੈਦਾ ਹੋਏ 40 ਲੱਖ ਬੇਰੁਜ਼ਗਾਰਾਂ ਨਾਲ ਮੌਜੂਦਾ ਕਾਂਗਰਸ ਸਰਕਾਰ ਵਲੋਂ ਵੀ ਧੋਖਾ ਕੀਤਾ ਗਿਆ ਹੈ।

ਪੰਜਾਬ ਦੇ ਹਰ ਵਰਗ ਵਿੱਚ ਭਾਵ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਦੁਰਦਸ਼ਾ ਲਈ ਮੌਜੂਦਾ ਕਾਂਗਰਸ ਸਰਕਾਰ ਅਤੇ ਪਿਛਲੇ ਲੰਮੇ ਸਮੇਂ ਤਕ ਸੂਬੇ ਅੰਦਰ ਰਾਜ ਕਰਦਾ ਰਿਹਾ ਅਕਾਲੀ-ਭਾਜਪਾ ਗਠਜੋੜ ਬਰਾਬਰ ਦਾ ਦੋਸ਼ੀ ਹੈ। ਸਿਆਸੀ ਸਰਪ੍ਰਸਤੀ ਅਧੀਨ ਵੇਚੇ ਜਾ ਰਹੇ ਨਸ਼ਿਆ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਸਮੇਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਸਿਵਿਆਂ ਦੇ ਰਾਹ ਤੌਰ ਦਿਤਾ ਗਿਆ ਅਤੇ ਨਸ਼ਿਆਂ ਨੂੰ ਖ਼ਮਮ ਕਰਨ ਲਈ ਗੁੱਟਕਿਆਂ ਉੱਪਰ ਹੱਥ ਰੱਖ ਕੇ ਸੋਹਾਂ ਚੁੱਕਣ ਵਾਲੇ ਕਾਂਗਰਸੀ ਆਗੂ ਸੱਤਾ 'ਚ ਆਉਣ ਤੋਂ ਬਾਅਦ ਅਪਣੇ ਸਾਰੇ ਵਾਅਦੇ ਭੁੱਲ ਗਏ ਹਨ। ਉਨ੍ਹਾਂ ਇਸ ਮੌਕੇ ਐਸ.ਜੀ.ਪੀ.ਸੀ.  (ਬਾਕੀ ਸਫ਼ਾ 11 'ਤੇ)

ਦੀਆਂ ਚੋਣਾਂ ਮੌਕੇ ਕੀਤੀਆਂ ਜਾਂਦੀਆਂ ਧਾਂਦਲੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਐਸ.ਜੀ.ਪੀ.ਸੀ ਦੀਆਂ ਚੋਣਾਂ ਨਿਰਪੱਖ ਕਰਵਾਉਣ ਲਈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਵੀ ਇਲੈਕਸ਼ਨ ਕਮਿਸ਼ਨ ਦੇ ਬਰਾਬਰ ਅਜਾਦਾਨਾਂ ਅਧਿਕਾਰ ਦਿੱਤੇ ਜਾਣ। ਇਸ ਮੌਕੇ ਵੱਖ ਵੱਖ ਮੁੱÎਦਿਆਂ ਜਿਵੇਂ ਕਿ ਗੁਰਦੁਆਰਾ ਡਾਂਗ ਮਾਰ ਸਾਹਿਬ, ੧੯੮੪ ਅਤੇ ੧੯੯੨ ਦੇ ਕਤਲੇਆਮ, ਸਿਰਸਾ ਡੇਰਾ ਮੁੱਖੀ ਨੂੰ ਸਰਪਰਸਤੀ ਦੇਣ ਅਤੇ ਪੰਜਾਬ ਅੰਦਰ ਪਨਪ ਰਹੇ ਥਾਂਹ ਪੁਰ ਥਾਂਹ ਡੇਰਿਆਂ ਦੇ ਵਿਰੁੱਧ ਨਿੰਦਾ ਮਤੇ ਪਾਸ ਕੀਤੇ ਗਏ। ਉੱਥੇ ਸਿੱਖ ਬੰਦੀਆਂ ਦੀ ਰਿਹਾਈ ਸਬੰਧੀ ਵੀ ਮੰਗ ਕੀਤੀ ਗਈ। ਇਸ ਮੌਕੇ ਹਰਦੇਵ ਸਿੰਘ ਪੱਪੂ ਕਲਿਆਣ, ਜਸਕਰਨ ਸਿੰਘ ਕਾਹਣਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਸੁਰਜੀਤ ਸਿੰਘ ਕਾਲਾਬੁਲਾ, ਪ੍ਰੌ: ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਜਸਵੰਤ ਸਿੰਘ ਚੀਮਾ, ਤਿਰਲੋਕ ਸਿੰਘ ਜਗਰਾਂਓ, ਹਰਜੀਤ ਸਿੰਘ ਬਜੁਮਾਂ, ਗੁਰਨੈਬ ਸਿੰਘ ਸੰਗਰੂਰ। ਬਹਾਦਰ ਸਿੰਘ ਭਸੌੜ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਘ, ਗੁਰਮੁੱਖ ਸਿੰਘ ਗਰੇਵਾਲ ਆਦਿ ਨੇ ਵੀ ਸੰਬੋਧਨ ਕੀਤਾ।