ਪੰਜਾਬੀ ਸੂਬੇ ਦੇ ਮੋਰਚੇ ਦੇ ਸੰਘਰਸ਼ੀ ਯੋਧੇ ਜਥੇ. ਚਾਨਣ ਸਿੰਘ ਦਾ ਦੇਹਾਂਤ

ਖ਼ਬਰਾਂ, ਪੰਜਾਬ

ਕੋਟਕਪੂਰਾ, 28 ਦਸੰਬਰ (ਗੁਰਿੰਦਰ ਸਿੰਘ) : ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਇਕ ਤੋਂ ਵੱਧ ਵਾਰ ਐਲਾਨ ਕੀਤਾ ਗਿਆ ਕਿ ਪੰਜਾਬੀ ਸੂਬੇ ਦੇ ਮੋਰਚੇ ਸਮੇਤ ਹੋਰ ਪ੍ਰੋਗਰਾਮਾਂ ਮੌਕੇ ਅਕਾਲੀ ਦਲ ਲਈ ਜੇਲਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਸਨਮਾਨਤ ਕਰਨ ਦੇ ਨਾਲ-ਨਾਲ ਹਰ ਤਰਾਂ ਦੀਆਂ ਸਹੂਲਤਾਂ ਵੀ ਦਿਤੀਆਂ ਜਾਣਗੀਆਂ, ਪਰ ਸਥਾਨਕ ਫੇਰੂਮਾਨ ਚੌਕ 'ਚ ਸਥਿਤ ਜਥੇਦਾਰ ਚਾਨਣ ਸਿੰਘ (96) ਦੇ ਅੰਤਮ ਸਸਕਾਰ ਮੌਕੇ ਕੋਈ ਵੀ ਟਕਸਾਲੀ ਅਕਾਲੀ ਜਾਂ ਸਥਾਨਕ ਅਕਾਲੀ ਆਗੂ ਵੇਖਣ ਲਈ ਨਹੀਂ ਮਿਲਿਆ।