ਪੰਜਾਬੀ ਯੂਨੀਵਰਸਟੀ ਦੇ ਅਧਿਕਾਰੀ ਕਰ ਰਹੇ ਨੇ ਘੁਟਾਲਿਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ : ਫ਼ੈਡਰੇਸ਼ਨ

ਖ਼ਬਰਾਂ, ਪੰਜਾਬ

ਬਹਾਦਰਗੜ੍ਹ, 5 ਦਸੰਬਰ (ਜਸਬੀਰ ਮੁਲਤਾਨੀ): ਸੈਕੂਲਰ ਯੂਥ ਫੇਡਰੇਸ਼ਨ ਆਫ ਇੰਡੀਆ (ਸੈਫੀ) ਨੇ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆ ਤੇ ਕਥਿਤ ਘਪਲਿਆ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ। ਜਿਸ ਕਾਰਨ ਅਧਿਕਾਰੀ ਆਰ.ਟੀ.ਆਈ ਵਿਚ ਮੰਗੀ ਜਾਣਕਾਰੀ ਦੇਣ ਤੋ ਹੱਥ ਖੜੇ ਕਰ ਰਹੇ ਹਨ। ਸੈਫੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਆਰ.ਟੀ . ਆਈ ਅਫਸਰ ਉਹਨਾਂ ਵੱਲੋਂ ਪਾਈਆਂ ਗਈਆਂ ਅਰਜ਼ੀਆਂ ਤੇ ਜਾਣਕਾਰੀ ਉਪਲੱਬਧ ਨਹੀ ਕਰਵਾਉਦਾ ਅਤੇ ਪ੍ਰਸ਼ਾਸਨ ਵੱਲੋ ਮੰਗੀ ਜਾਣਕਾਰੀ ਨੂੰ ਪਹਿਲਾਂ ਵੀ ਕਈ ਮਹੀਨਿਆ ਤੱਕ ਲੁਕਾਇਆ ਜਾਂਦਾ ਹੈ। ਫਿਰ ਅੰਤ ਵਿੱਚ ਬੇਤੁਕਾ ਜਵਾਬ ਦੇ ਕੇ ਟਾਲ ਦਿੱਤਾ ਜਾਂਦਾ ਹੈ। ਸੰਧੂ ਨੇ ਕਿਹਾ ਉਹਨਾਂ ਵੱਲੋਂ ਪਹਿਲਾ ਵੀ ਆਰ. ਟੀ.ਆਈ. ਤਹਿਤ ਯੂਨੀਵਰਸਿਟੀ ਵਿਚ ਪਿਛਲੀ ਸਰਕਾਰ ਦੌਰਾਨ ਹੋਏ ਘੁਟਾਲਿਆ ਸੰਬੰਧੀ ਜਾਣਕਾਰੀ ਮੰਗੀ ਸੀ ਪਰ ਪ੍ਰਸ਼ਾਸਨ ਨੇ ਜਾਣਕਾਰੀ ਨਹੀ ਦਿੱਤੀ ਅਤੇ ਕਿਹਾ ਹੈ ਕਿ ਰਿਪੋਰਟਾਂ ਤੇ ਕਾਰਵਾਈ ਚੱਲ ਰਹੀ ਹੈ। ਜਦੋ ਕਿ ਰਿਪੋਰਟਾਂ ਨੂੰ ਠੰਡੇ ਬਸਤੇ ਵਿਚ ਪਾ ਕਿ ਰੱਖਿਆ ਹੋਇਆ ਹੈ।