ਪਹਾੜਾਂ ਵਿੱਚ ਬਰਫਬਾਰੀ ਦੇ ਚੱਲਦਿਆਂ ਬੇਸ਼ੱਕ ਤਾਪਮਾਨ ਵਿੱਚ ਗਿਰਾਵਟ ਆਉੁਣੀ ਸ਼ੁਰੂ ਹੋਈ ਹੈ ਪਰੰਤੂ ਕਿਸਾਨਾਂ ਵੱਲੋਂ ਪਰਾਲੀ ਜਲਾਉਣ ਤੋਂ ਬਾਦ ਖੇਤਾਂ ਨੂੰ ਪਾਣੀ ਲਗਾਉਣ ਕਾਰਣ ਨਮੀਂ ਦੀ ਮਾਤਰਾਂ ਵਿੱਚ ਵਾਧਾ ਹੋਣ ਨਾਲ ਧੂੰਦ ਦਾ ਕਹਿਰ ਵੀ ਦਿਖਾਈ ਦੇਣ ਲੱਗਾ ਹੈ। ਧੁੰਦ ਤੋਂ ਸੜਕੀ ਅਤੇ ਰੇਲ ਆਵਾਜਾਈ ਤੇ ਅਸਰ ਪੈਣ ਨਾਲ ਲੋਕਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਦੀ ਦੇ ਮੌਸਮ ਦੀ ਆਹਟ ਤੇ ਪਹਿਲੀ ਧੁੰਦ ਨੇ ਲੋਕਾਂ ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਧੁੰਦ ਪੈਣ ਕਾਰਣ ਜਿੱਥੇ ਦਿਨ ਸਮੇਂ ਦੇਖਣ ਦੀ ਸ਼ਮਤਾ 20 ਮੀਟਰ ਦੇ ਲੱਗਭੱਗ ਰਹਿ ਜਾਂਦੀ ਹੈ ਉੁੱਥੇ ਰਾਤ ਦੇ ਸਮੇਂ ਇਹ ਸ਼ਮਤਾ ਸਿਰਫ ਜੀਰੋ ਤੱਕ ਪੁੱਜ ਜਾਂਦੀ ਹੈ। ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਆਏ ਮਾਪਿਆਂ ਦਾ ਮੰਨਣਾ ਹੈ ਕਿ ਧੂੰਦ ਦਾ ਬਹੁਤ ਬੁਰਾ ਹਾਲ ਹੈ ਜਿਸ ਕਰਕੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਮਨ ਨਹੀਂ ਕਰਦਾ।
ਮਨਮੋਹਨ ਸਿੰਘ ਨੇ ਵੱਧਦੀ ਧੁੰਦ ਕਾਰਨ ਸਕੂਲ ਲੱਗਣ ਦਾ ਟਾਈਮ ਲੇਟ ਕੀਤੇ ਜਾਣ ਦੀ ਮੰਗ ਕੀਤੀ। ਜਦੋਂ ਕਿ ਬੱਚਿਆ ਨੂੰ ਸਕੂਲ ਲੈ ਕੇ ਜਾਣ ਵਾਲੇ ਵੈਨ ਡਰਾਇਵਰ ਜਗਦੇਵ ਰਾਮ ਨੇ ਦੱਸਿਆ ਕਿ ਧੂੰਦ ਜਿਆਦਾ ਹੋਣ ਕਾਰਣ ਬਹੁਤ ਹੌਲੀ ਤੇ ਸ਼ੀਸ਼ੇ ਨੁੰ ਸਾਫ ਕਰਕੇ ਗੱਡੀ ਚਲਾਉਣ ਲਈ ਮਜਬੂਰ ਹਾਂ।
ਧੁੰਦ ਦੇ ਵੱਧਦੇ ਪ੍ਰਕੋਤ ਨੇ ਸੜਕੀ ਅਤੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ। ਰੇਲ ਗੱਡੀਆਂ ਦੇ ਲੇਟ ਹੋਣ ਕਾਰਣ ਯਾਤਰੀਆਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਰੇਲ ਗੱਡੀਆਂ ਦੇ ਲੇਟ ਹੋਣ ਕਾਰਣ ਉਹਨਾਂ ਦੇ ਕਾਰੋਬਾਰ ਤੇ ਅਸਰ ਪੈ ਰਿਹਾ ਹੈ। ਜਦੋਂ ਕਿ ਆਪਣੀ ਬੱਚੀ ਨੂੰ ਟੈਸਟ ਲਈ ਲੈ ਕੇ ਜਾ ਰਹੀ ਪਰਮਜੀਤ ਕੌਰ ਨੇ ਕਿਹਾ ਕਿ ਧੂੰਦ ਕਾਰਣ ਲੇਟ ਹੋ ਰਹੀਆਂ ਗੱਡੀਆਂ ਕਾਰਣ ਟੈਸਟ ਤੋਂ ਲੇਟ ਹੋ ਗਏ ਹਾਂ।