ਪਰਾਲੀ ਸਾੜਨ ਤੋਂ ਬਾਅਦ ਖਹਿਰਾ ਦੀ ਵਾਇਰਲ ਵੀਡੀਓ 'ਤੇ ਕੀ ਕਿਹਾ ਕੇਜਰੀਵਾਲ ਨੇ

ਖ਼ਬਰਾਂ, ਪੰਜਾਬ

ਲੁਧਿਆਣਾ: ਕੁੱਝ ਦਿਨ ਪਹਿਲਾਂ ਖੰਨਾ ਦੇ ਇਲਾਕੇ ਸਮਰਾਲਾ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਵਲੋਂ 'ਆਪ' ਵਰਕਰਾਂ ਦੇ ਨਾਲ ਮਿਲ ਕੇ ਖੁਦ ਵੀ ਪਰਾਲੀ ਨੂੰ ਅੱਗ ਲਗਾਉਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਖਹਿਰਾ 'ਤੇ ਕਾਰਵਾਈ ਦੀ ਮੰਗ ਉੱਡ ਰਹੀ ਹੈ, ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ। 

ਉਨ੍ਹਾਂ ਕਿਹਾ ਕਿ ਮੈਂ ਉਹ ਵੀਡੀਓ ਦੇਖਿਆ ਨਹੀਂ ਹੈ, ਜੇਕਰ ਖਹਿਰਾ ਨੇ ਸਿਰਫ ਵਿਰੋਧ ਦੇ ਲਈ ਪਰਾਲੀ ਸਾੜੀ ਤਾਂ ਇਹ ਗਲਤ ਗੱਲ ਹੈ, ਜਿਥੋਂ ਤਕ ਕਿਸਾਨਾਂ ਦੇ ਵਿਰੋਧ ਦੀ ਗੱਲ ਹੈ ਤਾਂ ਉਹ ਇਸ ਨੂੰ ਸਾੜਨ ਲਈ ਮਜ਼ਬੂਰ ਹਨ। 

ਦੱਸ ਦੇਈਏ ਕਿ ਖਹਿਰਾ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਤਾਂ ਕਰ ਰਹੀ ਹੈ ਪਰ ਇਸ ਸਮੱਸਿਆ ਦੇ ਹੱਲ ਲਈ ਕੋਈ ਮਦਦ ਨਹੀਂ ਦੇ ਰਹੀ, ਜੋ ਕਿਸਾਨਾਂ ਦੇ ਨਾਲ ਸਰਾਸਰ ਧੋਖਾ ਹੈ। ਉਧਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਨੇ ਖਹਿਰਾ ਸਮੇਤ ਪਰਾਲੀ ਨੂੰ ਅੱਗ ਲਗਾਉਣ ਵਾਲੇ ਹੋਰ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਸੀ।