ਪਰਿਵਾਰ ਨੂੰ ਪਿਸਤੌਲ ਦੀ ਨੋਕ ਤੇ ਰੱਖ ਲੁੱਟੀ ਡੇਢ ਕਰੋਡ਼ ਦੀ ਜਵੇਲਰੀ

ਖ਼ਬਰਾਂ, ਪੰਜਾਬ

ਪੰਜਾਬ  ਭਰ ਵਿਚ ਆਏ ਦਿਨ ਅਪਰਾਧਕ ਵਾਰਦਾਤਾਂ ਵਿਚ ਇਜ਼ਾਫਾ  ਹੁੰਦਾ ਜਾ ਰਿਹਾ ਹੈ ਇਹਨਾਂ ਵਾਰਦਾਤਾਂ ਚ ਹੀ ਤਾਜ਼ਾ  ਆਈ ਹੈ ਚੰਡੀਗ੍ਹਡ਼ ਦੇ  ਸੈਕਟਰ-33 ਦੀ ਕੋਠੀ ਵਿੱਚ  ਵਡ਼ ਕੇ ਚੋਰਾਂ ਨੇ ਕਰੀਬ ਡੇਢ ਕਰੋਡ਼ ਦੇ ਗਹਿਣਿਆਂ ਤੇ ਹੱਥ ਸਾਫ ਕਰ ਦਿੱਤਾ । ਜਾਣਕਾਰੀ ਮੁਤਾਬਿਕ ਘਟਨਾ ਵੇਲੇ ਘਰ ਵਿਚ ਘਰ ਦੇ ਮਾਲਿਕ ਅਜੀਤ ਜੈਨ ਦੀ ਪਤਨੀ , ਬੇਟੀ ਤੇ ਨੌਕਰ ਮੌਜੂਦ ਸਨ ਜਿੰਨਾ ਉੱਤੇ ਪਿਸਤੌਲ ਤਾਨ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਜਾਂਦੇ ਜਾਂਦੇ  ਲੁਟੇਰੇ ਸੀਸੀਟਵੀ ਦੀ ਫੁਟੇਜ ਵੀ ਨਾਲ ਲੈ ਗਏ।
ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਤੀ। 

ਫਿਲਹਾਲ ਪੁਲਿਸ ਦਾ ਇਸ ਮਾਮਲੇ ਵਿਚ ਪਰਿਵਾਰ ਦੇ ਕਿਸੇ ਕਰੀਬੀ ਦੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ । ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰੋ ਲੁਟੇਰੇ ਕਾਲੇ ਰੰਗ ਦੀ ਸੈਂਟਰੋ ‘ਤੇ ਆਏ ਸਨ। ਜਿੰਨਾ ਨੇ ਮੂੰਹ ਢਕੇ ਹੋਏ ਸਨ।  ਚਾਰਾਂ ਕੋਲ ਪਿਸਟਲ ਸੀ ਪਰ ਕਿਸੇ ਨੇ ਫਾਇਰ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਅਜਿਤ ਦੇ ਬੇਟੇ ਦਾ ਮਹੀਨਾ ਪਹਿਲਾ ਹੀ ਵਿਆਹ ਹੋਇਆ ਸੀ ।ਅਤੇ ਵਿਆਹ ਦੀ ਜਵੇਲਰੀ ਘਰ ਵਿਚ ਹੀ ਪਈ ਹੋਈ ਸੀ  ਜਿਹਡ਼ੀ ਲੁਟੇਰੇ ਲੈ ਗਏ। ਇਸ ਦੇ ਨਾਲ ਹੀ ਮੁਲਜ਼ਮ ਘਰ ਵਿੱਚ ਮੌਜੂਦ ਸਾਰੇ ਮੋਬਾਈਲ ਫ਼ੋਨ ਵੀ ਨਾਲ ਲੈ ਗਏ।