ਪੀ.ਆਰ.ਟੀ.ਸੀ. ਵਲੋਂ ਖ਼ਰੀਦੀਆਂ ਗਈਆਂ 100 ਨਵੀਆਂ ਚੈਸੀਆਂ 'ਤੇ ਲੱਗਣ ਵਾਲੀਆਂ ਬਾਡੀਆਂ ਸਵਾਲਾਂ ਦੇ ਘੇਰੇ 'ਚ

ਖ਼ਬਰਾਂ, ਪੰਜਾਬ

ਪਟਿਆਲਾ , 7 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਰਾਜ ਟ੍ਰਾਂਸਪੋਰਟ ਕਾਰਪੋਰੇਸ਼ਨ ਸੂਬੇ ਦੇ ਪ੍ਰਮੁੱਖ ਕਾਰੋਬਾਰੀ ਅਦਾਰਾ ਹੈ। ਇਸ ਅਦਾਰੇ ਨੇ ਸਮੁੱਚੇ ਸੂਬੇ ਨੂੰ ਸਫ਼ਰ ਦੀਆਂ ਅਤਿ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਹਨ ਜਿਸ ਤਹਿਤ ਇਸ ਅਦਾਰੇ ਦਾ ਅਕਸ ਲੋਕਾਂ ਵਿਚ ਸੁਧਰਿਆ ਹੈ ਪਰ ਹੁਣੇ ਹੁਣੇ ਇਸ ਅਦਾਰੇ ਵਲੋਂ ਖ਼ਰੀਦੀਆਂ ਗਈਆਂ 100 ਚੈਸੀਆਂ 'ਤੇ ਲੱਗ ਰਹੀਆਂ ਬਾਡੀਆਂ ਸਵਾਲਾਂ ਦੇ ਘੇਰੇ ਵਿਚ ਹਨ। ਨਵੀਆਂ ਚੈਸੀਆਂ 'ਤੇ ਬਾਡੀਆਂ ਲਗਵਾਉਣ ਲਈ ਟੈਂਡਰ ਗੋਬਿੰਦ ਕੋਚ ਨਾਲ ਹੋਇਆ ਸੀ ਪਰ ਉਕਤ ਵਿਚੋਂ ਬਹੁਤ ਸਾਰੀਆਂ ਬਸਾਂ ਦੀ ਬਾਡੀ ਪ੍ਰੀਤ ਕੋਚ ਵਲੋਂ ਲਗਾਈ ਜਾ ਰਹੀ ਹੈ। ਪੀ.ਆਰ.ਟੀ.ਸੀ.ਦੇ ਇਕ ਰਿਟਾਇਰ ਡਰਾਈਵਰ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਇਸ ਅਦਾਰੇ ਨੇ ਰਾਜਸਥਾਨ ਦੇ ਜੈਪੁਰ ਵਿਚੋਂ 2015-16 ਵਿਚ ਤਿਆਰ ਹੋਈਆਂ ਪੀ.ਆਰ.ਟੀ.ਸੀ. ਦੀਆਂ ਬਸਾਂ ਦੀ ਬਾਡੀ ਵਿਚ ਬਹੁਗਿਣਤੀ ਮਟੀਰੀਅਲ ਅਲਮੂਨੀਅਮ ਦਾ ਲਗਾਇਆ ਗਿਆ ਸੀ, ਜਿਸ ਦਾ ਬੱਸ ਸਮੇਤ ਵਜ਼ਨ ਤਕਰੀਬਨ 75 ਕੁਇੰਟਲ ਬਣਦਾ ਸੀ ਪਰ ਗੋਬਿੰਦ ਕੋਚ ਤੋਂ ਬਣਨ ਵਾਲੀਆਂ ਗੱਡੀਆਂ ਵਿਚ ਬਹੁਗਿਣਤੀ ਮਟੀਰੀਅਲ ਜਿਸਤੀ ਲਗਾਇਆ ਗਿਆ ਹੈ, ਜਿਸ ਨਾਲ ਹਰ ਗੱਡੀ ਦਾ ਵਜ਼ਨ 10 ਕੁਇੰਟਲ ਵੱਧ ਕੇ 85 ਕੁਇੰਟਲ ਹੋ ਗਿਆ ਹੈ, ਜਿਸ ਤੋਂ ਸਾਫ਼ ਜਾਹਿਰ  (ਬਾਕੀ ਸਫ਼ਾ 10 'ਤੇ)
ਹੈ ਕਿ ਇਹ ਵਜ਼ਨ ਗੱਡੀਆਂ ਦੀ ਔਸਤ ਡੀਜ਼ਲ ਐਵਰੇਜ਼ 'ਤੇ ਬੁਰਾ ਅਸਰ ਪਾਵੇਗਾ।