ਪਿੰਡ ਝਿੰਗੜ ਖ਼ੁਰਦ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ

ਖ਼ਬਰਾਂ, ਪੰਜਾਬ



ਗੜ੍ਹਦੀਵਾਲਾ, 31 ਅਗੱਸਤ (ਹਰਪਾਲ ਸਿੰਘ): ਇਥੋਂ ਨਜ਼ਦੀਕੀ ਪਿੰਡ ਝਿੰਗੜ ਖ਼ੁਰਦ ਦੇ 33 ਸਾਲਾ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਦਿਲ ਦਾ ਦੌਰਾ ਪੈਣ ਉਪਰੰਤ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੁਰਜਿੰਦਰ ਸਿੰਘ ਵਾਸੀ ਝਿੰਗੜ ਖ਼ੁਰਦ ਨੇ ਦਸਿਆ ਕਿ ਉਨ੍ਹਾਂ ਦੀ ਮਾਸੀ ਦਾ ਲੜਕਾ ਗੁਰਿੰਦਰ ਸਿੰਘ ਬੀਤੇ ਸੱਤ ਸਾਲ ਤੋਂ ਕੈਲੇਗਰੀ ਵਿਖੇ ਅਪਣੇ ਪਰਵਾਰ ਸਮੇਤ ਰਹਿ ਰਿਹਾ ਸੀ ਕਿ ਬੀਤੀ ਰਾਤ ਉਸ ਨੂੰ ਘਰ ਵਿਖੇ ਹੀ ਦਿਲ ਦਾ ਦੌਰਾ ਆਇਆ।
ਪਰਵਾਰ ਵਲੋਂ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲ ਹੀ ਬਰੇਨ ਅਟੈਕ ਹੋਣ ਕਰ ਕੇ ਉਹ ਦਮ ਤੋੜ ਗਿਆ। ਗੁਰਿੰਦਰ ਸਿੰਘ ਦਾ ਬੀਤੇ ਦੋ ਸਾਲ ਪਹਿਲਾ ਹੀ ਕੈਲੇਗਰੀ ਵਿਖੇ ਵਿਆਹ ਹੋਇਆ ਸੀ। ਗੁਰਜਿੰਦਰ ਸਿੰਘ ਮੁਤਾਬਕ ਗੁਰਿੰਦਰ ਸਿੰਘ ਨੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਤੋਂ ਐਮ.ਏ. ਤਕ ਦੀ ਵਿਦਿਆ ਹਾਸਲ ਕੀਤੀ ਸੀ ਅਤੇ ਉਹ ਕਾਲਜ ਸਮੇਂ ਦੌਰਾਨ ਕਾਲਜ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਪਰਵਾਰ ਕੈਨੇਡਾ ਹੋਣ ਕਰ ਕੇ ਉਥੇ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ।