PSPCL ਦੇ ਘਰੇਲੂ ਯੂਨਿਟ ਪਲਾਂਟ ਬੰਦ, ਬਿਜਲੀ ਦੀ ਖਰੀਦ ਪ੍ਰਾਈਵੇਟ ਕੰਪਨੀਆਂ ਤੋਂ

ਖ਼ਬਰਾਂ, ਪੰਜਾਬ

ਚਾਲੂ ਸਰਦ ਰੁੱਤ ਵਿੱਚ ਬਿਜਲੀ ਦੀ ਮੰਗ ਦੇ ਮੱਦੇਨਜ਼ਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਆਪਣੇ ਸਾਰੇ ਥਰਮਲ ਪਾਵਰ ਪਲਾਂਟ ਬੰਦ ਕਰ ਦਿੱਤੇ ਹਨ ਅਤੇ ਹੁਣ ਪ੍ਰਾਈਵੇਟ ਪਲਾਂਟਾਂ ਤੋਂ ਬਿਜਲੀ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। ਪਰ, ਪਾਵਰ ਇੰਜੀਨੀਅਰਾਂ ਦਾ ਮੰਨਣਾ ਹੈ ਕਿ ਪ੍ਰਾਈਵੇਟ ਸਾਧਨਾਂ ਤੋਂ ਬਿਜਲੀ ਦੀ ਨਿਰਭਰਤਾ ਦੇ ਨਾਲ ਕਾਰਪੋਰੇਸ਼ਨ ਆਪਣੇ ਘਰੇਲੂ ਸਰੋਤਾਂ ਨੂੰ ਸਹੀ ਤਰੀਕੇ ਨਾਲ ਵਰਤ ਨਹੀਂ ਰਿਹਾ।


ਪ੍ਰਾਈਵੇਟ ਸਾਧਨਾਂ ਨਾਲ ਹਸਤਾਖਰ ਕਰਨ ਵੇਲੇ ਪਾਵਰ ਇੰਜੀਨੀਅਰਾਂ ਨੇ ਚੇਤਾਵਨੀ ਦਿੱਤੀ ਸੀ। ਉਹਨਾਂ ਦੱਸਿਆ ਸੀ ਕਿ ਸਾਡੀ ਸਰਕਾਰੀ ਮਲਕੀਅਤ ਦੀਆਂ ਇਕਾਈਆਂ ਭਾਰਤ ਵਿੱਚ ਸਭ ਤੋਂ ਵਧੀਆ ਹਨ ਪਰ ਹੁਣ ਅਸੀਂ ਉਹਨਾਂ ਨੂੰ ਹੀ ਵਰਤੋਂ ਵਿੱਚ ਨਹੀਂ ਲਿਆ ਰਹੇ। ਸਾਨੂੰ ਸਾਡੀ ਲਾਗਤ ਬਚਾਉਣੀ ਚਾਹੀਦੀ ਹੈ ਕਿਉਂ ਕਿ ਬਿਜਲੀ ਖਰੀਦੀਏ ਜਾਂ ਨਾ ਸਾਡੀ ਇੱਕ ਲਾਗਤ ਲੱਗ ਚੁੱਕੀ ਹੈ। 


ਕੁੱਲ ਮਿਲਾ ਕੇ, ਨਵੰਬਰ ਤੋਂ ਪੀ ਐਸ ਪੀ ਸੀ ਐਲ ਦੇ ਸਾਰੇ ਥਰਮਲ ਪਲਾਂਟ ਸ਼ੱਟ ਡਾਊਨ ਮੋਡ ਵਿੱਚ ਹਨ, ਜਦਕਿ ਰਾਜਪੁਰਾ ਅਤੇ ਤਲਵੰਡੀ ਸਾਬੋ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਯੂਨਿਟ ਚਾਲੂ ਹਨ।  


460 ਮੈਗਾਵਾਟ ਉਤਪਾਦਨ ਵਾਲਾ ਬਠਿੰਡਾ ਪਲਾਂਟ 27 ਸਤੰਬਰ ਤੋਂ ਬੰਦ ਹੈ। ਲਹਿਰਾ ਮੁਹੱਬਤ ਪਲਾਂਟ 9 ਨਵੰਬਰ ਤੋਂ ਗੈਰ-ਕਾਰਜਸ਼ੀਲ ਹੈ, ਜਦਕਿ 15 ਨਵੰਬਰ ਤੋਂ ਰੂਪਨਗਰ ਵਾਲਾ ਪਲਾਂਟ ਵੀ ਬੰਦ ਹੈ।


ਅੰਕੜਿਆਂ ਅਨੁਸਾਰ, ਪਿਛਲੇ ਚਾਰ ਸਾਲਾਂ (2012-13 ਤੋਂ 2016-17) ਵਿੱਚ ਬਠਿੰਡਾ ਪਲਾਂਟ ਦੀ ਵਰਤੋਂ ਦੀ ਸਮਰੱਥਾ 47% ਤੋਂ 18%, ਲਹਿਰਾ ਮੁਹੱਬਤ 90% ਤੋਂ 34% ਅਤੇ ਰੂਪਨਗਰ 83% ਤੋਂ ਘਟ ਕੇ 25 % ਹੋ ਗਈ ਹੈ।  

ਇਸ ਦੇ ਨਾਲ ਹੀ ਪ੍ਰਾਈਵੇਟ ਕੰਪਨੀਆਂ ਦੇ ਯੂਨਿਟਾਂ ਨੇ ਵਾਧਾ ਦਰਜ ਕੀਤਾ ਹੈ। ਰਾਜਪੁਰਾ ਪਲਾਂਟ ਵਿਖੇ ਸਾਲ 2014-15 ਵਿਚ 55 % ਦਾ ਲੋਡ ਫੈਕਟਰ ਸੀ, ਜੋ 2016-17 ਵਿੱਚ ਵਧ ਕੇ 77 % ਹੋ ਗਿਆ। ਤਲਵੰਡੀ ਸਾਬੋ ਥਰਮਲ ਵਿਖੇ, ਸਾਲ 2014-15 ਵਿੱਚ ਜਿਹੜਾ ਲੋਡ ਫੈਕਟਰ 35% ਸੀ ਉਹ 2016-17 ਵਿੱਚ ਵਧ ਕੇ 47% ਹੋ ਗਿਆ।


ਸਰਕਾਰੀ ਬੁਲਾਰੇ ਅਨੁਸਾਰ ਪੀ.ਐਸ.ਪੀ.ਸੀ.ਐਲ. ਪ੍ਰਤੀ ਯੂਨਿਟ ਪ੍ਰਤੀ ਪੈਸਾ ਬਚਾਉਣ ਲਈ ਯੋਗਤਾ ਦੇ ਆਧਾਰ 'ਤੇ ਬਿਜਲੀ ਖਰੀਦਦੀ ਹੈ। ਇਸ ਫਾਰਮੂਲੇ ਅਨੁਸਾਰ, ਪ੍ਰਾਈਵੇਟ ਪਲਾਂਟ ਤੋਂ ਬਿਜਲੀ ਸਸਤੀ ਪੈਂਦੀ ਹੈ।