ਰਾਜ ਪਧਰੀ ਖੇਡ ਮੁਕਾਬਲੇ ਲਈ ਆਦਰਸ਼ ਸਕੂਲ ਦੇ ਵਿਦਿਆਰਥੀਆਂ ਦੀ ਚੋਣ

ਖ਼ਬਰਾਂ, ਪੰਜਾਬ


ਅਸੰਧ, 2 ਅਗੱਸਤ (ਰਾਮਗੜ੍ਹੀਆ): ਜ਼ਿਲ੍ਹਾ ਪਧਰੀ ਖੇਡਾਂ 'ਚ ਜਿੱਤ ਪ੍ਰਾਪਤ ਕਰ ਕੇ ਰਾਜ ਪਧਰੀ ਖੇਡਾਂ ਲਈ ਚੁਣੇ ਆਦਰਸ਼ ਸੀਸੇ ਸਕੂਲ ਦੇ ਖਿਡਾਰੀਆਂ ਨੂੰ ਸਕੂਲੀ ਪ੍ਰਬੰਧਨ ਕਮੇਟੀ ਵਲੋਂ ਸਨਮਾਨਤ ਕਰ ਕੇ ਹੌਸਲਾ ਅਫ਼ਜਾਈ ਕੀਤੀ ਗਈ। ਸਕੂਲ ਦੇ ਸੰਚਾਲਕ ਰਿਛਪਾਲ ਰਾਣਾ ਨੇ ਦਸਿਆ ਕਿ ਉਨ੍ਹਾਂ ਦੇ ਸਕੂਲ 'ਚ ਕੁੱਲ 65 ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਹਿੱਸਾ ਲਿਆ ਸੀ। ਵਧੀਆ ਪ੍ਰਦਰਸ਼ਨ ਦੇ ਆਧਾਰ 'ਤੇ 54 ਖਿਡਾਰੀਆਂ ਨੂੰ ਅੱਗੇ ਖੇਡ ਲਈ ਚੁਣਿਆ ਗਿਆ ਹੈ।  ਰਾਣਾ ਨੇ ਦਸਿਆ ਕਿ 17 ਸਾਲ ਤੋਂ ਘੱਟ ਉਮਰ ਵਰਗ ਦੇ ਸ਼ਾਟਪੁੱਟ ਤੇ ਡਿਸਕਸ ਥਰੋ ਦੇ ਮੁਕਾਬਲਿਆਂ 'ਚ ਉਨ੍ਹਾਂ ਦੇ ਸਕੂਲ ਦੇ ਯਸ਼ਵੰਤ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।