ਸ਼ਹੀਦ ਕੁਲਦੀਪ ਸਿੰਘ ਬਰਾੜ ਦੇ ਪਰਵਾਰ ਵਲੋਂ ਪ੍ਰਸ਼ਾਸਨ 'ਤੇ ਸਾਰ ਨਾ ਲੈਣ ਦਾ ਦੋਸ਼

ਖ਼ਬਰਾਂ, ਪੰਜਾਬ

ਤਲਵੰਡੀ ਸਾਬੋ, 27 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਰਾਜੌਰੀ ਸੈਕਟਰ 'ਚ ਮੁਕਾਬਲੇ ਦੌਰਾਨ ਮਾਰੇ ਗਏ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦੇ ਪ੍ਰਵਾਰ ਨੇ ਪ੍ਰਸ਼ਾਸਨ ਵਿਰੁਧ ਉਨ੍ਹਾਂ ਦੀ ਸਾਰ ਨਾ ਲੈਣ ਦਾ ਦੋਸ਼ ਲਾਇਆ ਹੈ। ਇਸੇ ਦੌਰਾਨ ਸੇਵਾਮੁਕਤ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼ਹੀਦ ਪ੍ਰਵਾਰ ਦੀ ੫੦,੦੦੦ ਰੁਪਏ ਨਾਲ ਮਾਲੀ ਮਦਦ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸ਼ਹੀਦ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਭੋਗ ਸਮਾਗਮ ਮੌਕੇ ਹੀ ਦਿਤਾ ਜਾਵੇ।