ਸ਼ਹੀਦਾਂ ਦੀ ਧਰਤੀ 'ਤੇ ਕੌਮੀ ਝੰਡਾ ਲਹਿਰਾਉਣ ਲਈ ਨਹੀਂ ਪਹੁੰਚੇਗਾ ਕੋਈ 'ਸਿਆਸੀ ਨੇਤਾ'

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ, 24 ਜਨਵਰੀ (ਬਲਬੀਰ ਸਿੰਘ ਜੋਸ਼ਨ): ਸ਼ਹੀਦਾਂ ਦੀ ਧਰਤੀ 'ਤੇ ਕੋਈ ਸਿਆਸੀ ਮੰਤਰੀ ਗਣਤੰਤਰ ਦਿਵਸ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਨਾ ਪਹੁੰਚੇ, ਇਸ ਤਰ੍ਹਾਂ ਹੋ ਸਕਦੈ, ਕਦੇ ਸੋਚਿਆ ਵੀ ਨਹੀਂ ਸੀ ਕਿ ਪਰ ਇਸ ਵਾਰ ਇਹ ਬਿਲਕੁਲ ਸੱਚ ਸਾਬਤ ਹੋਣ ਜਾ ਰਿਹਾ ਹੈ। ਜ਼ਿਲ੍ਹਾ ਪਧਰੀ ਗਣਤੰਤਰ ਦਿਵਸ ਸਮਾਗਮ 26 ਜਨਵਰੀ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਹਰ ਵਰ੍ਹੇ ਦੀ ਤਰ੍ਹਾਂ ਮਨਾਏ ਜਾਣ ਸਮੇਂ ਕੋਈ ਵੀ ਸਿਆਸੀ ਨੇਤਾ ਭਾਸ਼ਨ ਦੇਣ ਜਾਂ ਫਿਰ ਕੌਮੀ ਝੰਡਾ ਲਹਿਰਾਉਣ ਲਈ ਨਹੀਂ ਪਹੁੰਚ ਰਿਹਾ, ਬਲਕਿ ਡੀ ਸੀ ਫ਼ਿਰੋਜ਼ਪੁਰ ਰਾਮਵੀਰ ਵਲੋਂ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਝੰਡਾ ਲਹਿਰਾਇਆ ਜਾਵੇਗਾ।