ਪੱਟੀ, 4 ਦਸੰਬਰ (ਅਜੀਤ ਘਰਿਆਲਾ, ਪ੍ਰਦੀਪ): ਸਪੋਕਸਮੈਨ ਨੂੰ 12 ਸਾਲ ਪੂਰੇ ਕਰ ਕੇ 13ਵੇਂ ਸਾਲ ਵਿਚ ਦਾਖ਼ਲ ਹੋਣ 'ਤੇ ਵਧਾਈ ਦਿੰਦਿਆਂ ਮਨਜੀਤ ਕੌਰ ਬੁਰਜ ਸਾਬਕਾ ਪ੍ਰਧਾਨ ਇੰਨਰਵੀਲ ਕਲੱਬ ਪੱਟੀ ਨੇ ਕਿਹਾ ਕਿ ਸਪੋਕਸਮੈਨ ਨੇ ਕਲਮ ਨਾਲ ਹੱਕ-ਸੱਚ ਤੇ ਨਿਰਪੱਖ ਲਿਖਿਆ ਹੈ ਜਿਸ ਕਾਰਨ 12 ਸਾਲ ਦੇ ਸਫਰ ਦੌਰਾਨ ਹੀ ਪਾਠਕਾਂ ਲਈ ਹਰਮਨ ਪਿਆਰਾ ਅਖ਼ਬਾਰ ਬਣ ਗਿਆ ਹੈ। ਉਹ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ, ਅਦਾਰਾ ਤੇ ਪਾਠਕਾਂ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਨ। ਸਪੋਕਸਮੈਨ ਨੂੰ 13ਵੇਂ ਸਾਲ 'ਚ ਪ੍ਰਵੇਸ਼ ਕਰਨ ਤੇ ਜਨਮ ਦਿਨ ਦੀਆਂ ਵਧਾਈਆਂ ਦਿਦਿੰਆਂ ਸੁਖਵਿੰਦਰ ਸਿੰਘ ਸਿੱਧੂ ਸਾਬਕਾ ਮੈਂਬਰ ਐਸ.ਜੀ.ਪੀ.ਸੀ ਪੱਟੀ ਨੇ ਕਿਹਾ ਕਿ
ਸਪੋਕਸਮੈਨ ਨੇ ਸ਼ੁਰੂ ਤੋਂ ਹੀ ਹਿੱਕ ਠੋਕ ਕੇ ਨਿਡਰ ਤੇ ਸਚਾਈ ਨੂੰ ਅਪਣੀ ਕਲਮ ਨਾਲ ਲਿਖ ਕੇ ਪੇਸ਼ ਕੀਤਾ ਹੈ। ਸਿੱਧੂ ਨੇ ਕਿਹਾ ਕਿ ਬੇਸ਼ੱਕ 12 ਸਾਲ ਨਿਰਪੱਖ ਲਿਖਣ ਕਰ ਕੇ ਹੀ ਸ. ਜੋਗਿੰਦਰ ਸਿੰਘ ਅਤੇ ਅਦਾਰੇ ਨੂੰ ਕਈ ਔਂਕੜਾ ਦਾ ਸਾਹਮਣਾ ਕਰਨਾ ਪਿਆ ਪਰ ਅਦਾਰੇ ਨੇ ਔਕੜਾਂ ਦਾ ਸਾਹਮਣਾ ਜ਼ਰੂਰ ਕੀਤਾ ਪਰ ਸੱਚਾਈ ਲਿਖਣ ਤੋਂ ਗੁਰੇਜ ਨਹੀਂ ਕੀਤਾ। ਅਦਾਰੇ ਦੀ ਹਮੇਸ਼ਾ ਹੀ ਚੜ੍ਹਦੀਕਲਾ ਲਈ ਅਰਦਾਸ ਕਰਦੇ ਹਾਂ।ਸਪੋਕਸਮੈਨ ਨੂੰ 13ਵੇਂ ਸਾਲ ਵਿਚ ਦਾਖ਼ਲ ਹੋਣ 'ਤੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਿਆਂ ਸੁਖਵਿੰਦਰ ਸਿੰਘ ਉਬੋਕੇ ਨੇ ਕਿਹਾ ਕਿ ਹੱਕ-ਸੱਚ ਦੀ ਆਵਾਜ਼ ਨੂੰ ਨਿਡਰਤਾ ਨਾਲ ਪੇਸ਼ ਕਰਨ ਵਾਲੀ ਸਪੋਕਸਮੈਨ ਅਖ਼ਬਾਰ ਥੋੜ੍ਹੇ ਸਮੇਂ ਵਿਚ ਹੀ ਲੱਖਾਂ ਪਾਠਕਾਂ ਦੀ ਪਸੰਦ ਬਣਿਆ। ਉਬੋਕੇ ਨੇ ਕਿਹਾ ਕਿ ਸਪੋਕਸਮੈਨ ਦੇ ਆਉਣ ਨਾਲ ਪੁਜਾਰੀਵਾਦ ਨੂੰ ਨੱਥ ਪਈ ਹੈ। ਉਥੇ ਪੰਥਕ ਕਹਾਉਣ ਵਾਲੀਆਂ ਕਈ ਅਖ਼ਬਾਰਾਂ ਪੰਥਕ ਹਿੱਤ ਭੁੱਲੀਆਂ ਹਨ।