ਸਰਕਾਰ ਅਤੇ ਵਿਰੋਧੀ ਧਿਰ ਫ਼ਜ਼ੂਲ ਲੜਾਈ ਲੜ ਕੇ ਵਿਧਾਨ ਸਭਾ ਦਾ ਸਮਾਂ ਬਰਬਾਦ ਕਰ ਰਹੇ ਹਨ : ਮਾਨ

ਖ਼ਬਰਾਂ, ਪੰਜਾਬ

ਬਰਨਾਲਾ, 10 ਦਸੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਵਿਚ ਬਿਨਾਂ ਮੁੱਦਿਆਂ ਤੋਂ ਬੇਮਤਲਬੀ ਲੜ ਰਹੇ ਹਨ, ਜਦਕਿ ਉਨ੍ਹਾਂ ਨੂੰ ਉਥੇ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਮੰਗਾਂ ਉਠਾਉਣ ਲਈ ਸੁਹਿਰਦ ਹੋਣਾ ਚਾਹੀਦਾ ਹੈ। ਹੰਡਿਆਇਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ, ਚੀਨ, ਮੱਧ ਏਸ਼ੀਆ, ਰੂਸ,  ਸਾÀਥ ਏਸ਼ੀਆ ਨਾਲ ਵਪਾਰ ਵਧਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਮਝੌਤਾ ਕਰਨਾ ਚਾਹੀਦਾ ਹੈ, ਜਿਸ ਨਾਲ ਹਿੰਦੂਆਂ ਦਾ ਵਪਾਰ ਵਧੇਗਾ ਅਤੇ ਸਿੱਖ ਭਾਈਚਾਰੇ ਨੂੰ ਵੀ ਇਸ ਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਲੋਂ ਮੀਟਿੰਗ ਕਰ ਕੇ ਬਾਦਲ ਪਰਵਾਰ ਦੀਆਂ ਪੰਜਾਬ ਵਿਚ ਚਲਦੀਆਂ ਸਾਰੀਆਂ ਬਸਾਂ ਨੂੰ ਰੋਕਿਆ ਜਾਵੇਗਾ, ਕਿਉਂਕਿ ਇਨ੍ਹਾਂ ਨੇ ਪੰਜਾਬ ਪੱਧਰ ਤੇ ਧਰਨੇ ਲਗਾ ਕੇ ਜਨਤਾ ਨੂੰ ਬਿਨ੍ਹਾਂ ਵਜਾ ਦੁਖੀ ਕੀਤਾ ਹੈ। ਨਗਰ ਪੰਚਾਇਤ ਹੰਡਿਆਇਆ ਦੀਆਂ ਚੋਣਾਂ ਸਬੰਧੀ ਉੁਨ੍ਹਾਂ ਕਿਹਾ ਕਿ ਲੋਕ ਮੁੱਦੇ ਭੁਲਾ ਕੇ ਹੋਰ ਮੁੱਦਿਆਂ ਵਿਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਅਪਣੇ ਵਲੋਂ ਖੜ੍ਹੇ ਕੀਤੇ ਉਮੀਦਵਾਰਾਂ ਦੇ ਪੋਸਟਰ ਰਿਲੀਜ਼ ਕੀਤੇ। ਇਸ ਮੌਕੇ ਤੇ ਮੈਂਬਰ ਸ੍ਰੋਮਣੀ ਕਮੇਟੀ ਸੁਰਜੀਤ ਸਿੰਘ ਕਾਲਾਬੂਲਾ, ਗੁਰਜੰਟ ਸਿੰਘ ਕੱਟੂ ਪੀਏ,  ਜਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ, ਜਥੇਦਾਰ ਮਹਿੰਦਰ ਸਿੰਘ, ਮੋਤਾ ਸਿੰਘ ਨਾਈਵਾਲਾ, ਨਵਦੀਪ ਸਿੰਘ ਬਾਜਵਾ, ਗੁਰਸੇਵਕ ਸਿੰਘ ਧੂਰਕੋਟ, ਕੁਲਦੀਪ ਸਿੰਘ ਰਾਮਗੜ੍ਹੀਆ, ਗੁਰਜੰਟ ਸਿੰਘ ਪੱਪੂ, ਬਲਵੀਰ ਕੌਰ, ਗੁਰਮੀਤ ਕੌਰ, ਮਾਸਟਰ ਧਰਮ ਸਿੰਘ, ਗੁਰਪ੍ਰੀਤ ਗੁਰੀ, ਹਰਸਿਮਰਨ ਸਿੰਘ, ਲਖਵੀਰ ਸਿੰਘ ਆਦਿ ਸਮੇਤ ਵਰਕਰ ਹਾਜ਼ਰ ਸਨ।