ਸਤਲੁਜ ਦਰਿਆ ਵਿਚ 10 ਘੜਿਆਲ ਛੱਡੇ

ਖ਼ਬਰਾਂ, ਪੰਜਾਬ

ਹਰੀਕੇ ਪੱਤਣ, 25 ਦਸੰਬਰ (ਬਲਦੇਵ ਸਿੰਘ ਸੰਧੂ): ਪਿਛਲੇ ਕਾਫੀ ਸਮੇਂ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਵਲੋ ਘੜਿਆਲ ਛੱਡਣ ਦੀਆਂ ਵਿਉਂਤਬੰਦੀਆਂ ਚੱਲ ਰਹੀਆਂ ਸਨ ਕਿ ਸਤਲੁਜ ਬਿਆਸ ਦਰਿਆ ਵਿਚ ਘੜਿਆਲ ਛੱਡੇ ਜਾਣੇ ਹਨ ਪਰ ਦੂਸਰੇ ਪਾਸੇ ਜਦੋਂ ਕਿਸਾਨ ਸੰਘਰਸ਼ ਕਮੇਟੀ ਦੇ ਕੰਨੀ ਦਰਿਆ ਵਿਚ ਘੜਿਆਲ ਛੱਡਣ ਦੀ ਗੱਲ ਕੰਨੀ ਪਈ ਤਾਂ ਕਿਸਾਨ ਸੰਘਰਸ਼ ਕਮੇਟੀ ਲਗਾਤਾਰ  ਘੜਿਆਲ ਛੱਡਣ ਦਾ ਵਿਰੋਧ ਕਰਦੀ ਆ ਰਹੀ ਸੀ।  ਦੂਸਰੇ ਪਾਸੇ ਵਣ ਵਿਭਾਗ ਇਹ ਗੱਲ ਕਹਿ ਰਿਹਾ ਹੈ ਕਿ ਕਿਸਾਨਾਂ ਦਾ ਉਨ੍ਹਾਂ ਨਾਲ ਕੋਈ ਮਤਭੇਦ ਨਹੀ 

ਹੈ। ਕਿਸਾਨ ਸੰਘਰਸ਼ ਕਮੇਟੀ ਦੇ ਵਿਰੋਧ ਦੇ ਬਾਵਜੂਦ ਅੱਜ ਪਹਿਲੇ ਪੜਾਅ ਤਹਿਤ ਚੁਪ ਚੁਪੀਤੇ 10 ਘੜਿਆਲ ਪਿੰਡ ਗਗੜੇਵਾਲ ਨੇੜੇ ਰਈਆ ਬਿਆਸ ਘੜਿਆਲ ਛੱਡੇ ਗਏ। ਘੜਿਆਲ ਛੱਡਣ ਦੀ ਸ਼ੁਰੂਆਤ ਸ. ਸੰਤੋਖ ਸਿੰਘ ਭਲਾਈਪੁਰ ਐੇਮ.ਐਲ.ਏ ਹਲਕਾ ਬਾਬਾ ਬਕਾਲਾ ਨੇ ਕੀਤੀ। ਦੂਸਰੇ ਪਾਸੇ ਕਿਸਾਨਾ ਅਤੇ ਕਿਸਾਨ ਸ਼ੰਘਰਸ਼ ਕਮੇਟੀ ਘੜਿਆਲ ਛੱਡਣ ਸਮੇਂ ਕੋਈ ਰੁਕਾਵਟ ਨਾ ਪਾਉਣ ਨੂੰ ਰੋਕਣ ਲਈ ਬਹੁਤ ਭਾਰੀ ਮਾਤਰਾ ਵਿਚ ਪੁਲਿਸ ਤਾਇਨਾਤ ਕੀਤੀ ਗਈ ਸੀ।