ਨਾਭਾ ਬਲਾਕ ਦੇ ਪਿੰਡ ਜੱਸੋਮਾਜਰਾ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨਾਲ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਬਾਅਦ ਉਸ ਦੀ ਮੋਤ ਹੋ ਗਈ। ਮ੍ਰਿਤਕ ਅਸ਼ਵਨੀ ਕੁਮਾਰ ਅਮਲੋਹ ਭਾਦਸੋ ਰੋਡ 'ਤੇ ਸਥਿਤ ਮਾਧੋ ਮਿਲ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਨਾਲ ਉਸ ਦੇ ਸਾਥੀ ਵੀ ਕੰਮ ਕਰਦੇ ਸਨ। ਬੀਤੇ ਦਿਨ ਮ੍ਰਿਤਕ ਅਸ਼ਵਨੀ ਕੁਮਾਰ ਦਾ ਫੈਕਟਰੀ ਵਿਚ ਕੁੱਝ ਵਿਅਕਤੀਆਂ ਨੇ ਲੈਟਰੀਨ ਵਾਲੀ ਜਗ੍ਹਾ ਦੇ ਵਿਚ ਪ੍ਰੈਸ਼ਰ ਪਾਇਪ ਰਾਹੀ ਗੈਸ ਛੱਡ ਕੇ ਉਸ ਨੂੰ ਅੱਧ ਮਰਾ ਕਰ ਦਿੱਤਾ। ਉਸ ਤੋਂ ਬਾਅਦ ਫੈਕਟਰੀ ਦੇ ਚਾਰ ਮੁਲਾਜ਼ਮ ਅਸ਼ਵਨੀ ਕੁਮਾਰ ਨੂੰ ਐਂਬੂਲੈਂਸ ਵਿਚ ਘਰ ਛੱਡਣ ਲਈ ਪਹੁੰਚ ਗਏ ਅਤੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਬਹਾਨਾ ਲਾਇਆ ਕਿ ਅਸ਼ਵਨੀ ਕਮਾਰ ਦੇ ਪੇਟ ਵਿਚ ਦਰਦ ਹੋ ਰਿਹਾ ਹੈ।
ਜਿਸ ਤੋਂ ਬਾਅਦ ਅਸ਼ਵਨੀ ਕੁਮਾਰ ਦੀ ਹਾਲਤ ਜ਼ਿਆਦਾ ਖਰਾਬ ਹੋਣ ਲੱਗ ਪਈ ਅਤੇ ਉਹ ਦਰਦ ਨਾਲ ਤੜਫਦਾ ਰਿਹਾ। ਜਿਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਜਿਸ ਨੇ ਦੇਰ ਰਾਤ ਜ਼ਖਮਾਂ ਦੀ ਤਾਪ ਨਾ ਝੱਲਦੇ ਹੋਏ ਦਮ ਤੋੜ ਦਿੱਤਾ।
ਇਸ ਮੋਕੇ ਮ੍ਰਿਤਕ ਦੇ ਭਰਾ ਰਾਜ ਕੁਮਾਰ ਅਤੇ ਮ੍ਰਿਤਕ ਦੀ ਮਾਤਾ ਬਿਮਲਾ ਦੇਵੀ ਨੇ ਕਿਹਾ ਕਿ ਅਸ਼ਵਨੀ ਕੁਮਾਰ ਦੀ ਇਹ ਹਾਲਤ ਫੈਕਟਰੀ ਵਿਚ ਕੀਤੀ ਗਈ ਸੀ, ਜਦੋਂ ਕਿ ਉਸ ਫੈਕਟਰੀ ਵਿਚ ਸੈਂਕੜੇ ਵਰਕਰ ਕੰਮ ਕਰਦੇ ਹਨ ਪਰ ਇਹ ਕੰਮ ਇੱਕ ਵਿਅਕਤੀ ਦਾ ਨਹੀਂ। ਉਹਨਾਂ ਦਾ ਕਹਿਣਾ ਕਿ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇਹ ਜੋ ਕੰਮ ਹੋਇਆ ਹੈ 4-5 ਵਿਅਕਤੀਆਂ ਦਾ ਕੰਮ ਹੈ। ਪ੍ਰਸਾਸ਼ਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਬਣਦੀ ਸਜਾ ਦਿਵਾਵੇ ।
ਇਸ ਮੋਕੇ ਭਾਦਸੋ ਥਾਣਾ ਦੇ ਇੰਚਾਰਜ ਅ੍ਰਮਿਤਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਅਸੀਂ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਜੁਡੀਅਸਲ ਰਿਮਾਂਡ 'ਤੇ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਧਾਰਾ 304 ਦੇ ਤਹਿਤ ਮੁੱਕਦਮਾ ਦਰਜ ਕੀਤਾ ਹੈ ਅਤੇ ਜੇਕਰ ਇਸ ਵਿਚ ਹੋਰ ਵੀ ਕੋਈ ਸ਼ਾਮਿਲ ਹੋਇਆ ਤਾਂ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਭਾਵੇ ਕਿ ਪੁਲਿਸ ਨੇ ਮ੍ਰਿਤਕ ਅਸ਼ਵਨੀ ਕੁਮਾਰ ਦੀ ਮੋਤ ਦੇ ਜ਼ਿੰਮੇਵਾਰ ਠਹਿਰਾਉਦਿਆ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋ ਇਸ ਮੌਤ ਪਿੱਛੇ ਕਈ ਵਿਅਕਤੀਆਂ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਫੈਕਟਰੀ ਵਿਚ ਇਹ ਦਰਦਨਾਕ ਘਟਨਾ ਵਾਪਰੀ ਹੈ ਉਸ ਫੈਕਟਰੀ ਵਿਚ ਸੈਂਕੜੇ ਵਰਕਰ ਕੰਮ ਕਰਦੇ ਹਨ। ਪਰ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਹੀ ਕਿਉਂ ਮਾਮਲਾ ਦਰਜ ਕੀਤਾ। ਇਸ ਕੇਸ ਵਿਚ ਹੋਰ ਕਿਉਂ ਨਹੀਂ ਸ਼ਾਮਿਲ ਕੀਤੇ। ਇਸ ਪੁਲਿਸ 'ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ।