ਸੌਦਾ ਸਾਧ ਜੰਗਲੀ ਜਾਨਵਰਾਂ ਤੋਂ ਵੀ ਨਿਕਲਿਆ ਖ਼ਤਰਨਾਕ

ਖ਼ਬਰਾਂ, ਪੰਜਾਬ

ਜੋਗਾ, 30 ਅਗੱਸਤ (ਮੱਖਣ ਸਿੰਘ ਉÎੱਭਾ): ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਦੋ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ ਸੀ ਬੀ ਆਈ ਅਦਾਲਤ ਵਲੋਂ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਉਂ ਹੀ ਬਲਤਾਕਾਰੀ ਬਾਬਾ ਜੇਲ ਦੀਆਂ ਸਲਾਖਾਂ ਪਿੱਛੇ ਗਿਆ ਹੈ, ਹੌਲੀ ਹੌਲੀ ਕਰ ਕੇ ਗੁਰਮੀਤ ਰਾਮ ਰਹੀਮ ਜਿਸ ਨੂੰ ਉਸ ਦੇ ਅੰਨ੍ਹੇ ਭਗਤ ਰੱਬ ਸਮਝੀ ਬੈਠੇ ਸਨ, ਉਸ ਦੀਆਂ ਇਕ ਇਕ ਕਰ ਕੇ ਕਰਤੂਤਾਂ ਲੋਕਾਂ ਸਾਹਮਣੇ ਆ ਰਹੀਆਂ ਹਨ।
ਸੌਦਾ ਸਾਧ ਨੇ ਅਪਣੇ ਗੁਨਾਹਾਂ 'ਤੇ ਕਾਫੀ ਲੰਮਾ ਸਮੇਂ ਤੋਂ ਪਰਦੇ ਨਾਲ ਢਕਦਾ ਆ ਰਿਹਾ ਸੀ ਪਰ ਉਸ ਦੇ ਜੇਲ ਜਾਣ ਤੋਂ ਬਾਅਦ ਉਸਦ ੇ ਅਨੇਕਾਂ ਸ਼ਰਧਾਲੂ ਤੇ ਪ੍ਰਬੰਧਕ ਜਿਨ੍ਹਾਂ ਨੂੰ ਗੁਰਮੀਤ ਰਾਮ ਰਹੀਮ ਸਿੰਘ ਨੇ ਗ਼ੁਲਾਮ ਬਣਾ ਕੇ ਰਖਿਆ ਸੀ, ਉਨ੍ਹਾਂ ਨੇ ਸੱਚ ਲੋਕਾਂ ਸਾਹਮਣੇ ਲਿਆਉਣਾ ਸ਼ੁਰੂ ਕਰ ਦਿਤਾ ਹੈ। ਡੇਰੇ ਵਿਚ ਛੁਪੀਆਂ  ਅਨੇਕਾਂ ਘਟਨਾਵਾਂ ਜਿਵੇਂ ਕਿ ਸੌਦਾ ਸਾਧ ਵਲੋਂ ਕੀਤੇ ਜਾ ਰਹੇ ਬਲਾਤਕਾਰ, ਹਤਿਆ, ਕੁਕਰਮ ਆਦਿ ਦਾ ਡੇਰੇ ਵਿਚ ਰਹਿ ਚੁੱਕੇ ਪ੍ਰਬੰਧਕਾਂ ਵਲੋਂ ਭਾਂਡਾ ਭੰਨਿਆ ਜਾ ਰਿਹਾ ਹੈ। ਇਹ ਅਖੌਤੀ ਸਾਧ ਇਨਸਾਨੀਅਤ ਤੋਂ ਐਨਾ ਗਿਰ ਚੁੱਕਿਆ ਸੀ ਕਿ ਇਸ ਵਲੋਂ ਡੇਰੇ ਵਿਚ ਰਹਿੰਦੀਆਂ ਮਾਸੂਮ ਲੜਕੀਆਂ ਨਾਲ ਜਾਨਵਰਾਂ ਵਾਂਗ ਸੰਭੋਗ ਕੀਤਾ ਜਾਂਦਾ ਸੀ। ਅਪਣੇ ਡੇਰੇ ਵਿਚ ਰਹਿੰਦੀਆਂ ਲੜਕੀਆਂ ਜਿਨ੍ਹਾਂ ਦੀ ਉਮਰ 12-13 ਸਾਲਾਂ ਦੀ ਸੀ, ਉਨ੍ਹਾਂ ਨੂੰ ਵੀ ਇਸ ਹੰਕਾਰੀ ਢੌਂਗੀ ਬਾਬੇ ਨੇ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਇਹ ਬਿਆਨ ਡੇਰੇ ਵਿਚ ਰਹਿ ਚੁੱਕੇ ਸੌਦਾ ਸਾਧ ਦੇ ਕਰੀਬੀ ਮੰਨੇ ਜਾਂਦੇ ਮੈਨੇਜਰ ਖੱਟਾ ਸਿੰਘ ਨੇ ਇਕ ਟੀ ਵੀ ਚੈਨਲ ਰਾਹੀਂ ਪ੍ਰਗਟ ਕੀਤੇ ਹਨ।
ਉਨ੍ਹਾਂ ਦਸਿਆ ਕਿ ਸੌਦਾ ਸਾਧ ਇਕ ਅਯਾਸ਼ ਕਿਸਮ ਦਾ ਵਿਅਕਤੀ ਹੈ ਜਿਸ ਨੇ ਅਪਣੇ ਡੇਰੇ ਵਿਚ ਅਪਣੀਆਂ ਹੀ ਸਾਧਵੀਆਂ ਤੇ ਨਾਬਾਲਗ਼ ਕੁੜੀਆਂ ਜੋ ਕਿ ਇਸ ਨੂੰ ਰੱਬ ਮੰਨ ਬੈਠੀਆਂ ਸਨ, ਉਨ੍ਹਾਂ ਨਾਲ ਹੀ ਬਹੁਤ ਵੱਡਾ ਵਿਸ਼ਵਾਸਘਾਤ ਤੇ ਕੁਕਰਮ ਕਰਦਾ ਆ ਰਿਹਾ ਹੈ। ਪਰ ਸਾਧ ਦੇ ਬਲਾਤਕਾਰੀ ਹੋਣ ਤੋਂ 'ਤੇ ਜੇਲ ਜਾਣ ਤੋਂ ਪਿਛੋਂ ਇਹ ਘਿਨਾਉਣੇ ਸੱਚ ਲੋਕਾਂ ਦੇ ਸਾਹਮਣੇ ਆ ਰਹੇ ਹਨ ਕਿ ਕਿਵੇਂ ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਨਾਮ ਦੇ ਨਾਲ ਡੇਰੇ ਵਿਚ ਬੰਦੇ ਮਾਰਨ ਦੀ ਸਿਖਲਾਈ ਅਪਣੇ ਸ਼ਰਧਾਲੂਆਂ ਨੂੰ ਦਿੰਦਾ ਸੀ।
ਸੀ ਬੀ ਆਈ ਦੇ ਸ਼ਿਕੰਜਾ ਕਸਣ ਤੋਂ ਬਾਅਦ ਕਾਮ ਵਾਸਨਾ ਵਿਚ ਅੰਨ੍ਹੇ ਸੌਦਾ ਸਾਧ ਦੀਆਂ ਦਿਲ ਦਹਿਲਾਉਣ ਵਾਲੀਆਂ ਅਨੇਕਾਂ ਕਰਤੂਤਾਂ ਬਾਹਰ ਆ ਰਹੀਆਂ ਹਨ ਜਿਨ੍ਹਾਂ 'ਤੇ ਹੁਣ ਪਰਦਾ ਨਹੀਂ ਪਾਇਆ ਜਾ ਸਕਦਾ। ਸੌਦਾ ਸਾਧ ਨੇ ਬਲਾਤਕਾਰ ਦੇ ਨਾਲ ਨਾਲ ਹੋਰ ਵੀ ਕਈ ਅਪਰਾਧਕ ਮਾਮਲਿਆਂ ਨੂੰ ਜਨਮ ਦਿਤਾ ਜਿਸ ਤਰ੍ਹਾਂ ਡੇਰੇ ਵਿਚ ਰਹਿੰਦੇ ਮੈਨੇਜਰ ਰਣਜੀਤ ਸਿੰਘ ਦੀ ਹਤਿਆ ਕਰਵਾਉਣੀ ਅਤੇ ਪੱਤਰਕਾਰ ਛੱਤਰਪਤੀ ਨੂੰ ਸ਼ਰ੍ਹੇਆਮ ਗੋਲੀਆਂ ਮਾਰ ਕੇ ਖ਼ਤਮ ਕਰਨਾ ਆਦਿ ਡਰਾਉਣਾ ਸੱਚ ਜਿਸ 'ਤੇ ਸੌਦਾ ਸਾਧ ਨੇ ਕਰੀਬ 25 ਸਾਲਾਂ ਤਕ ਪਰਦਾ ਪਾਈ ਰਖਿਆ। ਆਖ਼ਰ ਪਾਪਾਂ ਦਾ ਘੜਾ ਫੁੱਟ ਕੇ ਲੋਕਾਂ ਦੇ ਸਾਹਮਣੇ ਆ ਹੀ ਗਿਆ।