ਸੌਦਾ ਸਾਧ ਨੂੰ ਕਦੇ ਨਹੀਂ ਮਿਲੀ 'ਜ਼ੈੱਡ ਸੁਰੱਖਿਆ'

ਖ਼ਬਰਾਂ, ਪੰਜਾਬ

ਬਠਿੰਡਾ (ਦਿਹਾਤੀ), 23 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਾਮ ਉਪਰ ਆਮ ਲੋਕਾਂ ਨੂੰ ਕਿੰਨਾ ਬੇਵਕੂਫ਼ ਬਣਾਉਂਦਾ ਹੈ ਕਿਉਂਕਿ ਵੀ.ਆਈ.ਪੀ. ਅਤੇ ਬਾਬਿਆਂ ਨੂੰ ਦਿਤੀ ਜ਼ੈੱਡ ਸੁਰੱਖਿਆ ਸਬੰਧੀ ਆਮ ਲੋਕਾਂ ਵਿਚਕਾਰ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹਿੰਦੇ ਹਨ ਪਰ ਅਸਲੀਅਤ ਵਿਚ ਸੱਚ ਕੁੱਝ ਹੋਰ ਹੀ ਹੁੰਦੀ ਹੈ। ਅਜਿਹਾ ਹੀ ਇਕ ਸੱਚ ਸਾਹਮਣੇ ਆਇਆ ਹੈ ਸਿਰਸਾ ਡੇਰਾ ਮੁਖੀ ਰਾਮ ਰਹੀਮ ਸਿੰਘ ਦਾ। ਜਿਸ ਨੂੰ ਪੰਚਕੂਲਾ ਦੀ ਅਦਾਲਤ ਅੰਦਰ ਪੇਸ਼ ਹੋਣ ਤਕ ਕੇਂਦਰ ਅਤੇ ਹਰਿਆਣਾ ਸਰਕਾਰ ਵਲੋ ਜ਼ੈੱਡ ਪਲੱਸ ਸੁਰੱਖਿਆ ਦੀ ਛੱਤਰੀ ਤਾਣ ਕੇ ਲਿਆਂਦਾ ਗਿਆ ਸੀ।