ਸਾਵਧਾਨ ! ਇਹ ਦੇਸੀ ਘਿਓ ਖਾਣ ਨਾਲ ਹੋ ਸਕਦਾ ਤੁਹਾਡੀ ਜਾਨ ਨੂੰ ਖ਼ਤਰਾ

ਖ਼ਬਰਾਂ, ਪੰਜਾਬ

ਦੀਵਾਲੀ ਮੌਕੇ ਬਜ਼ਾਰ 'ਚ ਅਕਸਰ ਹੀ ਨਕਲੀ ਮਠਿਆਈ ਅਤੇ ਨਕਲੀ ਘਿਓ ਰਾਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੁੱਝ ਅਨਸਰ ਸਰਗਰਮ ਹੋ ਜਾਂਦੇ ਹਨ। ਅਜਿਹੇ ਹੀ ਇੱਕ ਅਨਸਰ ਤੋਂ ਸਿਹਤ ਵਿਭਾਗ ਦੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 153 ਕਿਲੋਂ ਡੱਬਾਬੰਦ ਨਕਲੀ ਦੇਸੀ ਘਿਓ ਬਰਾਮਦ ਕੀਤਾ ਹੈ। 

ਗੁਪਤ ਸੂਚਨਾਂ ਦੇ ਅਧਾਰ 'ਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਇੱਕ ਕਰਿਆਨਾ ਸਟੋਰ ਤੋਂ ਦੋ ਵੱਖ-ਵੱਖ ਮਾਰਕਾ ਅਧੀਨ ਵੇਚਣ ਲਈ ਲਿਆਂਦਾ ਗਿਆ ਦੇਸੀ ਘਿਓ ਬਰਾਮਦ ਕੀਤਾ। ਦੇਸ਼ੀ ਘਿਓ ਤੇ ‘ਹਰਿਆਣਾ ਦੇਸੀ ਘਿਓ’ ਅਤੇ ਦੀਪ ਮਾਰਕਾ ਦੇਸੀ ਘਿਓ ਦੇ ਮਾਰਕੇ ਲੱਗੇ ਹੋਏ ਸਨ। ਸਿਹਤ ਵਿਭਾਗ ਦੀ ਟੀਮ ਅਨੁਸਾਰ ਕਰਿਆਨਾ ਸਟੋਰ ਮਾਲਕ ਨੇ ਇਹ ਦੇਸੀ ਘਿਓ ਹਰਿਆਣਾ ਦੀ ਜੀਂਦ ਤੋਂ 140 ਰੁਪਏ ਪ੍ਰਤੀ ਕਿਲੋਂ ਦੇ ਹਿਸਾਬ ਨਾਲ ਲਿਆਂਦਾ, ਪਰ ਇਸ ਸਬੰਧੀ ਉਹ ਕੋਈ ਬਿੱਲ ਨਾ ਦੇ ਸਕਿਆ। 

ਕਰਿਆਨਾ ਸਟੋਰ ਮਾਲਕ ਇਸ ਘਿਓ ਨੂੰ ਥੋਕ ਵਿਚ 180 ਰੁਪਏ ਪ੍ਰਤੀ ਕਿਲੋਂ ਦੇ ਹਿਸਾਬ ਨਾਲ ਵੇਚ ਰਿਹਾ ਸੀ। ਦੱਸ ਦਈਏ ਕਿ ਮਾਰਕਿਟ ਵਿਚ ਅਸਲ ਦੇਸੀ ਘਿਓ ਦਾ ਥੋਕ ਰੇਟ ਕਰੀਬ 400 ਰੁਪਏ ਪ੍ਰਤੀ ਕਿਲੋਂ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਸਾਰੇ ਘਿਓ ਨੂੰ ਸੀਲਬੰਦ ਕਰ ਸੈਂਪਲ ਅਗਲੀ ਚੈਕਿੰਗ ਲਈ ਭੇਜ ਦਿੱਤੇ ਹਨ। ਉੱਥੇ ਹੀ ਵਿਭਾਗ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ।