ਸਵਰਾਜ ਟਰੈਕਟਰ ਨੇ 60 ਤੋਂ 75 ਐਚਪੀ ਟਰੈਕਟਰਾਂ ਦੀ ਨਵੀਂ ਸੀਰੀਜ ਪੇਸ਼ ਕੀਤੀ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ) : 19 ਮਿਲੀਅਨ ਅਮਰੀਕੀ ਡਾਲਰ ਸਮਰੱਥਾ ਵਾਲੇ ਮਹਿੰਦਰਾ ਗਰੁੱਪ ਦੀ ਇਕਾਈ ਸਵਰਾਜ ਟਰੈਕਟਰਸ ਨੇ ਅੱਜ 60 ਐਚ.ਪੀ. ਤੋਂ 75 ਐਚ.ਪੀ. ਤਕ ਦੀ ਰੇਂਜ 'ਚ ਵੱਧ ਤਾਕਤ ਵਰਗ ਵਿਚ ਨਵਾਂ ਟਰੈਕਟਰ ਪਲੇਟਫ਼ਾਰਮ ਲਾਂਚ ਕੀਤਾ।ਇਸ ਪਲੇਟਫ਼ਾਰਮ 'ਤੇ ਅਧਾਰਤ ਟਰੈਕਟਰਾਂ ਨੂੰ ਇਕ ਨਿਰਧਾਰਤ ਸਮੇਂ 'ਚ ਉਪਲਬਧ ਕਰਵਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਸਵਰਾਜ 963 ਐਫ.ਈ. ਨਾਲ ਹੋਈ ਰਹੀ ਹੈ। ਸਵਰਾਜ 963 ਐਫ.ਈ. ਸਵਰਾਜ ਦੇ 85 ਡੀਲਰਾਂ ਦੇ ਨੈਟਵਰਕ 'ਤੇ ਉਪਲਬਧ ਹੋਵੇਗਾ, ਜਿਸ ਦੀ ਸ਼ੁਰੂਆਤੀ ਕੀਮਤ 7.40 ਲੱਖ ਰੁਪਏ (ਐਕਸ ਸ਼ੋਅਰੂਮ) ਹੈ।ਸਵਰਾਜ 963 ਐਫਈ ਖੇਤ ਨੂੰ ਵਾਹੁਣ ਤੋਂ ਲੈ ਕੇ ਕਟਾਈ ਤੋਂ ਬਾਅਦ ਦੇ ਕੰਮ ਲਈ ਸਭ ਤੋਂ ਅਨੁਕੂਲ ਹੈ। ਇਸ 'ਚ ਬਹੁਤ ਹੀ ਅਸਾਨੀ ਨਾਲ ਰੋਟਰੀ ਟਿਲਰਸ, ਐਮ.ਬੀ. ਪਲਾਊ, ਟੀ.ਐਮ.ਸੀ.ਐਚ, ਪੋਟੈਟੋ ਪਲਾਂਟਰ, ਡਜਾਰਸ, ਬੇਲਰਸ, ਬਨਾਨਾ ਮਲਚਰਸ ਆਦਿ ਲਗਾਏ ਜਾ ਸਕਦੇ ਹਨ। ਸਵਰਾਜ 963 ਐਫ.ਈ. ਦੋਪਹੀਆ ਅਤੇ ਚਾਰ ਪਹੀਆ, ਦੋਵੇਂ ਤਰ੍ਹਾਂ ਨਾਲ ਉਪਲੱਬਧ ਹੋਵੇਗਾ।ਇਸ ਮੌਕੇ ਮਹਿੰਦਰਾ ਐਂਡ ਮਹਿੰਦਰਾ ਲਿਮ. ਦੇ ਐਮ.ਡੀ. ਡਾ. ਪਵਨ ਗੋਇਨਕਾ ਨੇ ਕਿਹਾ ਕਿ ਅੱਜ ਦੀ ਇਸ ਪੇਸ਼ਕਸ਼ ਨਾਲ ਮਹਿੰਦਰਾ ਬ੍ਰਾਂਡ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਟਰੈਕਟਰਾਂ ਦਾ ਇਕ ਵੱਧ ਮਜ਼ਬੂਤ ਪੋਰਟਫ਼ੋਲਿਉ ਬਣੇਗਾ, ਜਿਸ ਨਾਲ ਵੱਡੇ ਪੱਧਰ ਦੇ ਖੇਤੀ ਅਤੇ ਭੂਗੋਲਿਕ ਬਜ਼ਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ।ਮਹਿੰਦਰਾ ਐਂਡ ਮਹਿੰਦਰਾ ਲਿਮਿਟਡ ਦੇ ਪ੍ਰੈਜ਼ੀਡੈਂਟ ਫਾਰਮ ਇਕਵਿਪਮੈਂਟ ਸੈਕਟਰ, ਰਾਜੇਸ਼ ਜੇਜੁਰਿਕਰ ਨੇ ਕਿਹਾ ਕਿ ਸਵਰਾਜ 'ਚ ਕੰਮ ਕਰ ਰਹੇ ਜ਼ਿਆਦਾਤਰ ਇੰਜੀਨੀਅਰਾਂ ਦਾ ਪਿਛੋਕੜ ਕਿਸਾਨੀ ਹੈ। ਇਸ ਲਈ 

ਸਵਰਾਜ 'ਚ ਟਰੈਕਟਰਾਂ ਦੇ ਨਿਰਮਾਣ 'ਚ ਨਾ ਸਿਰਫ਼ ਟੈਕਨੀਕਲ ਮੁਹਾਰਤ ਦਾ ਧਿਆਨ ਰਖਿਆ ਜਾਂਦਾ ਹੈ, ਸਗੋਂ ਇਸ ਦੇ ਨਾਲ ਹੀ ਵਿਅਕਤੀਗਤ ਭਾਵਨਾ ਵੀ ਜੁੜੀ ਹੁੰਦੀ ਹੈ। ਸਵਰਾਜ 963 ਐਫ.ਈ. ਇਸ ਮਾਨਤਾ ਦਾ ਨਤੀਜਾ ਹੈ ਕਿ ਸਵਰਾਜ ਟਰੈਕਟਰਾਂ ਦਾ ਨਿਰਮਾਣ ਕਿਸਾਨਾਂ ਵਲੋਂ ਕਿਸਾਨਾਂ ਲਈ ਕੀਤਾ ਜਾਂਦਾ ਹੈ। ਇਹ ਸਾਡੇ ਕਰਮਚਾਰੀਆਂ ਦੇ ਵਿਸ਼ੇਸ਼ ਖੇਤੀ ਗਿਆਨ 'ਤੇ ਅਧਾਰਤ ਹੈ।ਮਹਿੰਦਰਾ ਐਂਡ ਮਹਿੰਦਰਾ ਲਿਮ. ਦੇ ਸਵਰਾਜ ਡਿਵੀਜ਼ਨ ਦੇ ਚੀਫ਼ ਆਪ੍ਰੇਟਿੰਗ ਅਫਸਰ ਵਿਰੇਨ ਪੋਪਲੀ ਨੇ ਕਿਹਾ ਕਿ ਸਵਰਾਜ 963 ਐਫ.ਈ. ਦੀ ਪੇਸ਼ਕਸ਼ 60 ਐਚ.ਪੀ. ਤੋਂ 75 ਐਚ.ਪੀ. ਸੈਗਮੇਂਟ 'ਚ ਨਵੇਂ ਟਰੈਕਟਰ ਪਲੇਟਫ਼ਾਰਮ 'ਤੇ ਅਧਾਰਤ ਹੈ। ਇਸ ਨੂੰ ਖਾਸ ਰੂਪ ਨਾਲ ਕਿਸਾਨਾਂ ਦੇ ਲਈ ਬਣਾਇਆ ਗਿਆ ਹੈ, ਜਿਹੜੇ ਖਾਸ ਜ਼ਰੂਰਤਾਂ ਅਤੇ ਵੱਡੇ ਖੇਤਾਂ ਵਾਲੇ ਹਨ। ਨਵੀਂ ਬਨਾਵਟ 12+2 ਸਪੀਡ, 2200 ਕਿਲੋਗ੍ਰਾਮ ਨਾਲੋਂ ਜ਼ਿਆਦਾ ਸਮਰੱਥਾ ਅਤੇ ਕਈ ਨਵੀਆਂ ਖ਼ਾਸੀਅਤਾਂ ਦੇ ਨਾਲ ਇਹ ਸ਼੍ਰੇਣੀ 'ਚ ਸਭ ਤੋਂ ਖਾਸ ਉਤਪਾਦ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਉਤਪਾਦ ਖ਼ਰੀਦਣ ਵਾਲੇ ਸਾਰੇ ਗ੍ਰਾਹਕ ਮੇਰਾ ਸਵਰਾਜ ਕਹਿਣ ਦੀ ਪਰੰਪਰਾ ਜਾਰੀ ਰੱਖਣਗੇ।ਸਵਰਾਜ 963 ਐਫ.ਈ. ਸ਼ੁਰੂਆਤ 'ਚ ਪੰਜਾਬ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਛੱਤੀਸਗੜ੍ਹ 'ਚ ਉਪਲਬਧ ਹੋਵੇਗਾ ਅਤੇ ਲੜੀਬਧ ਢੰਗ ਨਾਲ 2018 ਦੇ ਅੰਤ ਤਕ ਸੰਪੂਰਣ ਭਾਰਤ 'ਚ ਮਿਲਣ ਲੱਗੇਗਾ।