ਸਿੱਧੂ ਨੇ ਬਾਲ ਦਿਵਸ ਨਿਵੇਕਲੇ ਢੰਗ ਨਾਲ ਮਨਾਇਆ

ਖ਼ਬਰਾਂ, ਪੰਜਾਬ

ਐਸ.ਏ.ਐਸ.ਨਗਰ, 14 ਨਵੰਬਰ (ਸੁਖਦੀਪ ਸਿੰਘ ਸੋਈ, ਰਣਜੀਤ ਸਿੰਘ): ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਬਾਲ ਦਿਵਸ ਨੂੰ ਨਿਵੇਕਲੇ ਢੰਗ ਨਾਲ ਮਨਾਉਦਿਆਂ ਨੇੜਲੇ ਪਿੰਡ  ਨਗਾਰੀ ਦੇ ਰਹਿਣ ਵਾਲੇ 11 ਸਾਲਾ ਛੋਟੇ ਜਿਹੇ ਬੱਚੇ ਦੇ ਲੀਵਰ ਦੇ ਇਲਾਜ ਲਈ 2 ਲੱਖ 35 ਹਜ਼ਾਰ ਰੁਪਏ ਦੀ ਰਾਸ਼ੀ ਬੱਚੇ ਦੇ ਗ਼ਰੀਬ ਮਾਪਿਆਂ ਨੂੰ ਭੇਂਟ ਕੀਤੀ। ਇਹ ਛੋਟਾ ਬੱਚਾ ਅਰਮਾਨ ਖ਼ਾਨ ਜੋ ਪਿੰਡ ਨਗਾਰੀ ਦਾ ਰਹਿਣ ਵਾਲਾ ਹੈ ਜਿਸ ਦਾ ਪਿਛਲੇ 2 ਸਾਲ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਚਲ ਰਿਹਾ ਹੈ ਪਰ ਇਸ ਦੇ ਮਾਪੇ ਅਤਿ ਗ਼ਰੀਬ ਹੋਣ ਕਾਰਨ ਇਸ ਬੱਚੇ ਦੀ ਬਿਮਾਰੀ ਦਾ ਇਲਾਜ ਕਰਾਉਣ ਤੋਂ ਅਸਮੱਰਥ ਸਨ। ਅੱਜ ਬਾਲ ਦਿਵਸ ਸਬੰਧੀ ਬੱਚੇ ਦੇ ਮਾਪਿਆਂ ਨੁੰ ਇਹ ਰਾਸੀ ਭੇਂਟ ਕੀਤੀ ਗਈ। ਉਨ੍ਹਾਂ ਅੱਗੋਂ ਕਿਹਾ ਕਿ ਇਸ ਬੱਚੇ ਦੇ ਇਲਾਜ ਲਈ ਪੈਸੇ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ।