ਸੋਲ੍ਹਵਾਂ ਵੀ ਟੱਪਿਆ, 17ਵਾਂ ਵੀ ਟੱਪਿਆ' ਗਾਣਾ ਉੱਚੀ ਆਵਾਜ਼ 'ਚ ਲਗਾਉਣਾ ਆਟੋ ਚਾਲਕ ਨੂੰ ਪਿਆ ਮਹਿੰਗਾ

ਖ਼ਬਰਾਂ, ਪੰਜਾਬ

ਮਹਾਨਗਰ ਵਿਚ ਆਟੋ ਚਾਲਕ ਜੋ ਕਿ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਖਿਲਾਫ ਪੁਲਸ ਨੇ ਸਖਤੀ ਕਰ ਦਿੱਤੀ ਹੈ। ਇਸ ਮੁਹਿੰਮ ਅਧੀਨ ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ ਅਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਸੇਵਾ ਸਿੰਘ ਨੇ ਬੀਤੀ ਰਾਤ ਬੱਸ ਸਟੈਂਡ ਕੰਪਲੈਕਸ ਵਿਚ ਬਾਹਰ ਅਜਿਹੇ ਆਟੋ ਚਾਲਕਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜੋ ਕਿ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸਨ।