ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗੱਤਕੇ 'ਚ ਸਟੰਟਬਾਜ਼ੀ ਨੂੰ ਬੰਦ ਕਰਨ ਦੇ ਹੁਕਮਾਂ ...

ਖ਼ਬਰਾਂ, ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਗਤਕੇ ਵਿੱਚ ਸਟੰਟਬਾਜ਼ੀ ਵਿਖਾਉਣ ਨੂੰ ਲੈ ਕੇ ਕੀਤੀ ਗਈ ਮਨਾਹੀ ਨੂੰ ਲੈ ਕੇ ਪੰਜਾਬ ਵਿੱਚ ਚੱਲਦੇ ਸਮੂਹ ਅਖਾੜੇ ਤੇ ਗਤਕਾ ਸੰਸਥਾਵਾਂ ਨੇ ਵੀ ਸਟੰਟਬਾਜ਼ੀ ਬੰਦ ਕਰਨ ਦੇ ਹੁਕਮਾਂ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਠੀਕ ਦੱਸਿਆ ਹੈ। ਉਨ੍ਹਾਂ ਮੁਤਾਬਿਕ ਖਾਲਸਾਈ ਖੇਡ ਗਤਕੇ ਵਿੱਚ ਕਿਸੇ ਵੀ ਸਟੰਟ ਦਾ ਕੋਈ ਸਥਾਨ ਨਹੀਂ ਹੈ। ਅੱਜ ਵਿਰਾਸਤੀ ਗਤਕੇ ਦੇ ਕਈ ਰੂਪ ਹਨ ਤੇ ਇਸਨੂੰ ਅਲੱਗ-ਅਲੱਗ ਤਰੀਕੇ ਨਾਲ ਖੇਡਿਆ ਜਾ ਰਿਹਾ ਹੈ। ਜਿੱਥੇ ਸੰਤ ਸਮਾਜ ਖਾਲਸਾਈ ਖੇਡ ਗਤਕਾ ਵਿੱਚ ਆਪਣੇ ਪ੍ਰਦਰਸ਼ਨ ਵਿਚ ਸਿੱਖੀ ਜੋਹਰ ਵਿਖਾਉਂਦੇ ਹਨ, ਉਥੇ ਯੂਨੀਵਰਸਿਟੀ ਪੱਧਰ ਉੱਤੇ ਗਤਕਾ ਕੋਰਸ ਵੀ ਕਰਵਾਏ ਜਾ ਰਹੇ ਹਨ ਅਤੇ ਬਕਾਇਦਾ ਯੂਨੀਵਰਸਿਟੀ ਪੱਧਰ ਉੱਤੇ ਗਤਕਾ ਖੇਡ ਨੂੰ ਯੂਜੀਸੀ ਨੇ ਮਾਨਤਾ ਦਿੱਤੀ ਹੋਈ ਹੈ।

ਪੰਜਾਬੀ ਨੌਜਵਾਨਾਂ ਵਿੱਚ ਗਤਕੇ ਸਿੱਖਣ ਨੂੰ ਲੈ ਕੇ ਇੱਕ ਜਜ਼ਬਾ ਉਹਨਾਂ ਦੇ ਦਿਲ ਵਿੱਚ ਰਹਿੰਦਾ ਹੈ, ਇਹੀ ਕਾਰਨ ਹੈ ਕਿ ਨੌਜਵਾਨ ਛੋਟੀ ਉਮਰ ਤੋਂ ਹੀ ਗਤਕੇ ਨੂੰ ਸਿੱਖਣ ਲਈ ਅਖਾੜਿਆਂ ਵਿੱਚ ਜਾਂਦੇ ਹਨ। ਪਟਿਆਲਾ ਵਿੱਚ ਦੁਖਨਿਵਾਰਨ ਕੈਂਪ ਕਲੋਨੀ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਇੱਕ ਅਖਾੜਾ ਖਾਲਸਾ ਰਣਜੀਤ ਸਿੰਘ ਦੇ ਨਾਮ ਨਾਲ ਚੱਲ ਰਿਹਾ ਹੈ। ਜਿਸ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬੱਚੇ ਖਾਲਸਾਈ ਖੇਡ ਨੂੰ ਸਿੱਖਦੇ ਹਨ। ਅਖਾੜੇ ਦੇ ਸੰਚਾਲਕ ਹਰਵਿੰਦਰਜੀਤ ਸਿੰਘ ਦੇ ਅਨੁਸਾਰ ਸਿੱਖ ਕੌਮ ਲਈ ਗੱਤਕਾ ਇੱਕ ਅਹਿਮ ਖੇਡ ਹੈ। ਇਸ ਖੇਡ ਨਾਲ ਜਿਥੇ ਇੱਕ ਵਿਅਕਤੀ ਆਪਣੀ ਸੁਰੱਖਿਆ ਕਰ ਪਾਉਂਦਾ ਹੈ ਅਤੇ ਦੂਜਾ ਉਹ ਲੋਕਾਂ ਦੀ ਸੁਰੱਖਿਆ ਵੀ ਕਰਦਾ ਹੈ। ਉਨ੍ਹਾਂ ਦੇ ਅਨੁਸਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਗਤਕਾ ਖੇਡ ਨੂੰ ਆਪਣੇ ਸ਼ਰਧਾਲੂਆਂ ਨੂੰ ਸਿਖਾਇਆ ਸੀ। ਜਿਸਦੇ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸ਼ਰੱਧਾਲੁਆਂ ਦੇ ਨਾਲ ਇਸ ਪਰਮ੍ਪਰਾ ਰਾਹੀ ਕਈ ਲੜਾਈਆਂ ਵੀ ਲੜੀਆਂ ਅਤੇ ਆਪਣੀ ਰੱਖਿਆ ਕੀਤੀ । ਹਰਵਿੰਦਰਜੀਤ ਸਿੰਘ ਦੇ ਅਨੁਸਾਰ ਸਿੱਖ ਪੰਥ ਵਿੱਚ ਖੇਡੇ ਜਾਂਦੇ ਗਤਕੇ ਵਿੱਚ ਕਰਤੱਬ ਬਾਜੀ ਦਾ ਕੋਈ ਸਥਾਨ ਨਹੀ ਹੈ ਜੋ ਵੀ ਫੈਸਲਾ ਜੱਥੇਦਾਰ ਸਾਹਿਬ ਨੇ ਲਿਆ ਹੈ ਉਹ ਠੀਕ ਹੈ ।


ਦੂਜੇ ਪਾਸੇ ਗਤਕਾ ਸਿੱਖਣ ਵਾਲੇ ਹਰ ਉਮਰ ਦੇ ਵਿਦਿਆਰਥੀ ਵਿੱਚ ਆਪਣੇ ਧਰਮ ਤੇ ਖਾਲਸਾਈ ਖੇਡ ਲਈ ਕਾਫ਼ੀ ਰੂਚੀ ਦੇਖਣ ਨੂੰ ਮਿਲੀ। ਉਨ੍ਹਾਂ ਦੇ ਅਨੁਸਾਰ ਵੀ ਕਿਸੇ ਵੀ ਸਟੇਜ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਕਰਤੱਬਾਂ ਬਾਰੇ ਸਾਡੇ ਗੁਰੂ ਸਾਹਿਬਾਨਾਂ ਵਲੋਂ ਨਹੀਂ ਆਖਿਆ ਗਿਆ। ਇਸ ਲਈ ਉਹ ਵੀ ਆਪਣੇ ਸਟੇਜਾਂ ਤੇ ਸਟੰਟ ਨੂੰ ਲੈ ਕੇ ਇਸਦਾ ਵਿਰੋਧ ਕਰਦੇ ਹਨ। ਇਹ ਸਿਖਾਂ ਦਾ ਮਾਰਸ਼ਲ ਆਰਟ ਹੈ ਅਤੇ ਇਸ ਖੇਡ ਦੀ ਆਪਣੀ ਸੁਰੱਖਿਆ ਲਈ ਵਰਤੋਂ ਕੀਤੀ ਜਾਂਦੀ ਹੈ।

   

ਜਿੱਥੇ ਕਈ ਮੁੱਦਿਆਂ ਨੂੰ ਲੈ ਕੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੱਤਭੇਦ ਹਨ। ਉਥੇ ਉਹ ਗਤਕੇ ਵਿੱਚ ਸਟੰਟਬਾਜ਼ੀ ਨਾ ਹੋਵੇ ਇਸ ਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ ਗੱਤਕਾ ਸਿੱਖ ਰਵਾਇਤੀ ਹੋਣੀ ਚਾਹੀਦੀ ਹੈ।  


ਤੁਸੀਂ ਸੰਤ ਸਮਾਜ ਨੂੰ ਗੱਤਕਾ ਖੇਡਣ ਨੂੰ ਲੈ ਕੇ ਪੜ੍ਹਿਆ, ਹੁਣ ਤੁਹਾਨੂੰ ਦੱਸਦੇ ਹਾਂ ਯੂਨੀਵਰਸਿਟੀ ਪੱਧਰ ਉੱਤੇ ਖੇਡਣ ਵਾਲੇ ਗਤਕਾ ਬਾਰੇ। ਯੂਨੀਵਰਸਿਟੀ ਵਿੱਚ ਗਤਕੇ ਨੂੰ ਮਾਨਤਾ ਮਿਲੀ ਹੋਈ ਹੈ, ਇਸ ਲਈ ਬਕਾਇਦਾ ਕੋਰਸ ਵੀ ਕਰਵਾਏ ਜਾਂਦੇ ਹਨ। ਡਾਇਰੇਕਟਰ ਸਪੋਰਟਸ ਨੇ ਦੱਸਿਆ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਗਤਕੇ ਨੂੰ ਲੈ ਕੇ ਡਿਪਲੋਮਾ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਦਿਆਰਥੀ ਗਤਕਾ ਸਿੱਖਦੇ ਹਨ ਤੇ ਕੋਰਸ ਉਪਰੰਤ ਨੌਕਰੀ ਦੇ ਅਵਸਰ ਵੀ ਮਿਲਦੇ ਹਨ ਹੈ ,ਉਨ੍ਹਾਂ ਦੇ ਅਨੁਸਾਰ


ਆਦਿ-ਕਾਲ ਵਿੱਚ ਗੁਰੂ ਸਾਹਿਬਾਨ ਨੇ ਮਾਜਲੂਨ ਔਰਤਾਂ ਦੀ ਸੁਰੱਖਿਆ ਲਈ ਸਿਖਾਂ ਨੂੰ ਗੱਤਕਾ ਸਿਖਾਇਆ ਸੀ। ਬਾਅਦ ਵਿਚ ਇਹ ਹੋਲੀ-ਹੋਲੀ ਸਿੱਖ ਫੌਜ ਦਾ ਇੱਕ ਸ਼ਿੰਗਾਰ ਵੀ ਬਣਿਆ। ਡਾਇਰੇਕਟਰ ਪੰਜਾਬੀ ਯੂਨੀਵਰਸਿਟੀ ਵਿਭਾਗ ਨੇ ਵੀ ਮੰਨਿਆ ਕਿ ਗਤਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਟੰਟ ਲਈ ਕੋਈ ਵੀ ਸਥਾਨ ਨਹੀਂ ਹੈ।

 

ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਗਤਕੇ ਬਾਰੇ ਵਿੱਚ ਵਿਦਿਅਰਥੀਆਂ ਤੇ ਲੋਕਾਂ ਨੂੰ ਸਿਖਲਾਈ ਅਤੇ ਜਾਣਕਾਰੀ ਦੇਣ ਵਾਲੇ ਗਤਕਾ ਕੋਚ ਅਵਤਾਰ ਸਿੰਘ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਦੁਆਰਾ ਆਪਣੀ ਫੌਜ ਵਿੱਚ ਇਸ ਖੇਡ ਨੂੰ ਸ਼ਾਮਿਲ ਕੀਤਾ ਗਿਆ, ਕਿਉਕਿ ਉਨ੍ਹਾਂ ਦੇ ਅਨੁਸਾਰ ਭਗਤੀ ਅਤੇ ਖੇਡ ਦੇ ਨਾਲ ਸਾਡਾ ਦਿਮਾਗ ਦਾ ਸੰਤੁਲਨ ਬਣਾਈ ਰੱਖਦਾ ਹੈ। ਇਹੀ ਕਾਰਨ ਹੈ ਦੀ ਸ਼ਾਸਤਰ ਵਿੱਦਿਆ ਦੇ ਨਾਲ ਗੱਤਕਾ ਨੂੰ ਵੀ ਸਿਖਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸਟੰਟ ਦਾ ਗਤਕਾ ਖੇਡ 'ਚ ਕੋਈ ਸਥਾਨ ਨਹੀਂ ਹੈ। ਗੁਰੂ ਸਾਹਿਬ ਨੇ ਬਾਜੀਗਰੀ ਕਰਨ ਤੋਂ ਮਨਾ ਕੀਤਾ ਸੀ, ਜੋ ਲੋਕ ਅਜਿਹਾ ਕਰਦੇ ਹਨ ਉਹ ਗਤਕੇ ਖੇਡ ਦਾ ਪ੍ਰਮੋਸ਼ਨ ਨਹੀਂ ਸਗੋਂ ਸਟੰਟ ਕਰਦੇ ਹਨ ਫੇਰ ਇਸਨੂੰ ਗਤਕੇ ਦਾ ਨਾਮ ਦੇਣਾ ਹੀ ਗਲਤ ਹੈ। ਉਹਨਾਂ ਨੇ ਯੂਨੀਵਰਸਿਟੀ ਪੱਧਰ ਉੱਤੇ ਖੇਡੇ ਜਾਣ ਵਾਲੇ ਗਤਕੇ ਨੂੰ ਲੈ ਕੇ ਇੱਕ ਕਿਤਾਬ ਦਾ ਵੀ ਤਿਆਰ ਕੀਤੀ ਹੈ, ਜਿਸ ਦੇ ਨਿਯਮ ਅੱਜ ਦੁਨੀਆ ਭਰ ਵਿੱਚ ਪਾਲਣਾ ਕੀਤੀ ਜਾਂਦੀ ਹੈ ।