ਸ੍ਰੀ ਦਰਬਾਰ ਸਾਹਿਬ ਨੂੰ ਅਵਾਰਡ ਦੇਣ ਵਾਲੀ 'ਵਰਲਡ ਬੁੱਕ ਆਫ ਰਿਕਾਰਡਜ਼' ਬਾਰੇ ਤੱਥ

ਖ਼ਬਰਾਂ, ਪੰਜਾਬ

ਸ੍ਰੀ ਦਰਬਾਰ ਸਾਹਿਬ ਨੂੰ ਬੀਤੇ ਦਿਨੀ ਇੱਕ ਵਰਲਡ ਬੁੱਕ ਆਫ ਰਿਕਾਰਡਜ਼  ਨਾਂਅ ਦੀ ਕਿਤਾਬ ਦੁਆਰਾ ਸਭ ਤੋਂ ਵੱਧ ਲੋਕਾਂ ਦੇ ਆਉਣ ਵਾਲੀ ਥਾਂ ਦਾ ਅਵਾਰਡ ਮਿਲਣ ਦੀ ਚਰਚਾ ਸੋਸ਼ਲ ਮੀਡੀਆ 'ਤੇ ਬਹੁਤ ਜ਼ੋਰ-ਸ਼ੋਰ ਨਾਲ ਹੋਈ ਸੀ। ਬਹੁਤ ਸਾਰੇ ਸਿੱਖਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਸੀ ਪਰ ਕਿਸੇ ਨੇ ਇਸ ਪਾਸੇ ਵੱਲ੍ਹ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ, ਲਿਮਕਾ ਬੁੱਕ ਆਫ ਰਿਕਾਰਡ ਤੋਂ ਇਲਾਵਾ ਇਹ ਵਰਲਡ ਬੁੱਕ ਆਫ ਰਿਕਾਰਡਜ਼ ਆਖਿਰ ਅਚਾਨਕ ਆਈ ਕਿਥੋਂ।
ਆਓ ਇਸ 'ਵਰਲਡ ਬੁੱਕ ਆਫ ਰਿਕਾਰਡ' ਬਾਰੇ ਪ੍ਰਾਪਤ ਜਾਣਕਾਰੀ ਸਾਂਝੀ ਕਰਦੇ ਹਾਂ -
ਵਰਲਡ ਬੁੱਕ ਆਫ ਰਿਕਾਰਡਜ਼ (ਡਬਲਿਊ.ਬੀ.ਆਰ.) ਸੰਸਥਾ ਜਿਸ ਪਤੇ ’ਤੇ ਰਜਿਸਟਰ ਹੋਈ ਹੈ ਉੱਥੇ ਪੰਜ ਹੋਰ ਆਰਗੇਨਾਈਜ਼ੇਸ਼ਨ ਵੀ ਇਸੇ ਪਤੇ ਨੂੰ ਦਰਸਾ ਕੇ ਲੰਡਨ ’ਚ ਰਜਿਸਟਰ ਹੋਈਆਂ ਹਨ। ਇੱਥੇ ਹੀ ਦੋ ਕਮਰਿਆਂ ਵਾਲੇ ਘਰ ਵਿੱਚ ਵਰਲਡ ਬ੍ਰਾਹਮਣ ਆਰਗੇਨਾਈਜ਼ੇਸ਼ਨ ਵੀ ਰਜਿਸਟਰ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸੇ ਸੰਸਥਾ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ‘ਸੰਸਾਰ ਦੀ ਸੱਭ ਤੋਂ ਵਧੇਰੇ ਸੈਲਾਨੀਆਂ ਦੀ ਆਮਦ ਵਾਲੀ ਥਾਂ’ ਦਾ ਸਰਟੀਫ਼ਿਕੇਟ ਦਿੱਤਾ ਹੈ।