ਸ੍ਰੀ ਗੁਰੂ ਹਰਿਰਾਏ ਸਾਹਿਬ ਹੀ ਦੀ ਚਰਣ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ

ਖ਼ਬਰਾਂ, ਪੰਜਾਬ

“ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ॥”

“ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ॥”

“ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ॥”

“ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ॥”

ਇਹ ਇਕ ਉਹ ਇਤਿਹਾਸਕ ਅਸਥਾਨ ਹੈ, ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਤੇ ਆਪਣੇ ਗੁਰਸਿੱਖ ਦੀ ਮਨੋਕਾਮਨਾ ਪੂਰੀ ਕੀਤੀ। ਭਾਈ ਕੂਰਮ ਜੀ, ਜੋ ਪਿੰਡ ਲੰਬਿਆਂ ਦੇ ਨਿਵਾਸੀ ਸਨ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਅੰਬਾਂ ਦਾ ਮੌਸਮ ਸੀ, ਪਾਤਸ਼ਾਹ ਧੰਨ ਧੰਨ ਸ੍ਰੀ ਗਰੂ ਅਰਜਨ ਦੇਵ ਜੀ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ। ਸੰਗਤਾਂ ਯੋਗ ਭੇਟਾ ਪੇਸ਼ ਕਰ ਰਹੀਆਂ ਸਨ। ਕਾਬਲ ਦੀ ਸੰਗਤ ਸਾਹਿਬਾਂ ਦੇ ਦੀਵਾਨ ਵਿਚ ਹਜ਼ਾਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ। ਭਾਈ ਕੂਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿਚੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ। ਰਾਤ ਦਰਬਾਰ ਦੀ ਸਮਾਪਤੀ ਹੋਈ, ਅੰਬਾਂ ਦਾ ਪ੍ਰਸ਼ਾਦ ਵਰਤਿਆ। ਸੰਗਤਾਂ ਆਪੋ ਆਪਣੇ ਡੇਰੇ ਵਿਸ਼ਰਾਮ ਕਰਨ ਲਈ ਚਲੀਆਂ ਗਈਆਂ।

ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਨਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰੱਖਤ ਤਾ ਪੱਕੇ ਅੰਬਾ ਨਾਲ ਲੱਦਿਆ ਪਿਆ ਹੈ। ਭਾਈ ਕੂਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਖੜੇ ਸੁਭਾਏਮਾਨ ਹੋ ਰਹੇ ਹਨ, ਉਸ ਨਾਲ ਪੱਕੇ ਅੰਬ ਲਟਕ ਰਹੇ ਹਨ। ਇਹ ਕੌਤਿਕ ਵੇਖ ਕੇ ਭਾਈ ਕੂਰਮ ਜੀ ਗੁਰੂ ਜੀ ਦੇ ਚਰਨੀ ਢਹਿ ਪਏ ਅਤੇ ਮੂੰਹੋਂ ਧੰਨ ਧੰਨ ਕਰ ਉੱਠੇ। ਪਾਤਸ਼ਾਹ ਨੇ ਫੁਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬ ਛਕਾ। ਬਚਨ ਮੰਨ, ਭਾਈ ਕੂਰਮ ਜੀ ਨੇ ਸਤਿਗੁਰਾਂ ਅਤੇ ਸੰਗਤਾਂ ਦੀ ਅੰਬਾਂ ਨਾਲ ਸੇਵਾ ਕੀਤੀ ਅਤੇ ਪ੍ਰਸੰਨਤਾ ਲਈ।