ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਥਕ ਪਾਰਟੀ ਵਜੋਂ ਉਭਾਰਨ ਲਈ ਸਰਗਰਮ ਹੋਏ ਸੁਖਬੀਰ

ਖ਼ਬਰਾਂ, ਪੰਜਾਬ

ਮਾਨਸਾ,Ð8 ਜਨਵਰੀ (ਸੁਖਵੰਤ ਸਿੰਘ ਸਿੱਧੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾਂ ਚੋਣਾਂ ਦੌਰਾਨ ਹੋਈ ਵੱਡੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮੜ ਤੋ ਪੰਥਕ ਪਾਰਟੀ ਵਜੋਂ ਉਭਾਰਨ ਲਈ ਸੁਖਬੀਰ ਸਿੰਘ ਬਾਦਲ ਸਰਗਰਮ ਹੋ ਗਏ ਹਨ। ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਹੁਣ ਸ਼੍ਰੋਮਣੀ ਕਮੇਟੀ ਵਿਚ ਪੁਰਾਣੇ ਪ੍ਰਬੰਧਕਾਂ ਨੂੰ ਬਦਲ ਕੇ ਨਵੇਂ ਚਿਹਰਿਆਂ ਨੂੰ ਅੱਗੇ ਲਿਆ ਰਹੇ ਹਨ। ਬਾਦਲ ਨੇ ਸ਼੍ਰੋਮਣੀ ਕਮੇਟੀ ਵਿਚ ਲੰਮੇ ਸਮੇਂ ਤੋਂ ਕੁੱਝ ਮੈਂਬਰਾਂ ਵਲੋਂ ਹੀ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਵਜੋਂ ਕੰਮ ਕਾਰਨ ਲਈ ਖੜੋਤ ਨੂੰ ਵੀ ਪਿਛਲੇ ਦਿਨਾਂ ਦੌਰਾਨ ਤੋੜ ਦਿਤਾ ਹੈ ਜਿਸ ਕਾਰਨ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਚ ਬਣੀ ਧੜੇਬੰਦੀ ਨੂੰ ਵੀ ਖ਼ਤਮ ਕੀਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਵਿਚ ਨਵੀਂ ਟੀਮ ਆਉਣ ਨਾਲ ਨਵਾਂ ਜ਼ੋਸ ਵੀ ਪੈਦਾ ਹੋਵੇਗਾ ਜਿਸ ਫ਼ਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਮੈਬਰਾਂ ਨੂੰ ਹਰ ਵਰ੍ਹੇ ਅੰਤ੍ਰਿੰਮ ਕਮੇਟੀ ਵਿਚ ਕੰਮ ਕਰਨ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਸ਼੍ਰੋਮਣੀ ਕਮੇਟੀ ਚ ਪ੍ਰਧਾਨ ਦੇ ਅਹੁਦੇ ਤੇ ਗੋਬਿੰਦ ਸਿੰਘ ਲੋਗੋਵਾਲ ਨੂੰ ਬਿਠਾਊਣ ਦੇ ਨਾਲ ਨਾਲ ਅੰਤਿਗ ਕਮੇਟੀ ਵਿੱਚ ਸਾਰੇ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ ਜਦੋਂ ਕਿ ਸਿਰਫ ਦੋ ਹੀ ਪੁਰਾਣੇ ਮੈਂਬਰਾਂ ਨੂੰ ਨਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

 ਜਿਨ੍ਹਾਂ ਚ ਗੁਰਬਚਨ ਸਿੰਘ ਕਰਮੂਵਾਲਾ ਸ਼ਾਮਲ ਹਨ ਉਹ ਪਹਿਲਾਂ ਅ੍ਰੰਤਿੰਗ ਕਮੇਟੀ ਮੈਂਬਰ ਸਨ ਤੇ ਉਨ੍ਹਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਸੀਨੀਅਰ ਮੀਤ ਪ੍ਰਧਾਨ ਵਲੋਂ ਰਘੁਜੀਤ ਸਿੰਘ ਵਿਰਕ (ਕਰਨਾਲ) ਨੂੰ ਮੁੜ ਮੌਕਾ ਦਿਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਸਮੁੱਚੀ ਟੀਮ ਵਿਚ ਨਵੇਂ ਮੈਂਬਰਾਂ ਨੂੰ ਮੌਕਾਂ ਦੇਣ ਅਤੇ ਪੁਰਾਇਆ ਨੂੰ ਜ਼ਿੰਮੇਵਾਰੀ ਤੋਂ ਫਾਰਗ ਕਰਨ ਦੇ ਫ਼ੈਸਲੇ ਨਾਲ ਪੰਥਕ ਹਲਕਿਆਂ ਵਿਚ ਹੈਰਾਨੀ ਹੈ। ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਇਹ ਫ਼ੈਸਲਾ ਨਵੀਂ ਧਾਰਮਕ ਲੀਡਰਸਿਪ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਵੀ ਵਧੇਰੇ ਰੁਝਾਨ ਸਿਆਸੀ ਪਾਰਟੀ ਵਿਚ ਕੰਮ ਕਰਨ ਦਾ ਹੈ। ਇਹ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਹਾਕਮ ਧਿਰ ਨੂੰ ਧਾਰਮਕ ਲੀਡਰਸ਼ਿਪ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਘਾਟ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਹੁਣ ਚੰਗੇ ਕਿਰਦਾਰ ਵਾਲੇ ਮੈਂਬਰਾਂ ਨੂੰ ਅੰਤ੍ਰਿੰਗ ਕਮੇਟੀ ਵਿਚ ਸ਼ਾਮਲ ਕਰ ਕੇ ਮੌਕਾ ਦਿਤਾ ਜਾਵੇ ਤਾਕਿ ਉਹ ਸੰਸਥਾਂ ਦੇ ਕੰਮਕਾਜ ਤੋਂ ਜਾਣੂ ਹੋ ਸਕਣ।