ਸੁੱਚਾ ਸਿੰਘ ਲੰਗਾਹ ਵਿਰੁਧ ਧਾਰਾ 295-ਏ ਵੀ ਜੋੜੀ

ਖ਼ਬਰਾਂ, ਪੰਜਾਬ

ਗੁਰਦਾਸਪੁਰ, 6 ਅਕਤੂਬਰ (ਹੇਮੰਤ ਨੰਦਾ): ਹਰਚਰਨ ਸਿੰਘ ਭੁੱਲਰ ਆਈ.ਪੀ.ਐਸ.  ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਨੇ ਜਾਣਕਾਰੀ ਦਿੰਦੇ ਦਸਿਆ ਕਿ 29 ਸਤੰਬਰ 17 ਨੂੰ ਮੁ: ਨੰਬਰ 168 ਜੁਰਮ 376,384,420,506,ਭ:ਦ: ਥਾਣਾ ਸਿਟੀ ਗੁਰਦਾਸਪੁਰ ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵਿਰੁਧ ਦਰਜ ਹੋਇਆ ਹੈ ਜਿਸ ਵਿਚ 4 ਅਕਤੂਬਰ ਨੂੰ ਸੁੱਚਾ ਸਿੰਘ ਲੰਗਾਹ ਨੂੰ ਉਕਤ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੁੱਝ ਕੁ ਧਾਰਮਕ ਜਥੇਬੰਦੀਆਂ ਦੀ ਮੰਗ 'ਤੇ ਮਾਮਲੇ ਦੀ ਪੜਚੋਲ ਕੀਤੀ ਹੈ ਜਿਸ ਕਾਰਨ ਜ਼ਿਲ੍ਹਾ ਅਟਾਰਨੀ ਗੁਰਦਾਸਪੁਰ ਪਾਸੋਂ ਕਾਨੂੰਨੀ ਰਾਏ ਲੈ ਕੇ ਮੁਕੱਦਮਾ ਨੰਬਰ 168 ਮਿਤੀ 29-09-2017 ਜੁਰਮ 376, 384, 420, 506,ਭ:ਦ: ਥਾਣਾ ਸਿਟੀ ਗੁਰਦਾਸਪੁਰ ਸੁੱਚਾ ਸਿੰਘ ਲੰਗਾਹ ਵਿਰੁਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 295 -ਏ ਭ: ਦ: ਦਾ ਵਾਧਾ ਕੀਤਾ ਹੈ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਗੁਰਦਾਸਪੁਰ ਨੂੰ ਅਗਲੀ ਤਫ਼ਤੀਸ਼ ਕਰਨ ਦਾ ਹੁਕਮ ਦਿਤਾ ਹੈ।