ਸੁਖਪਾਲ ਖਹਿਰਾ ਨੇ ਕੀਤੀ ਆਸ਼ਾ ਕੁਮਾਰੀ ਵੱਲੋਂ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰਨ ਦੀ ਨਿੰਦਿਆ

ਖ਼ਬਰਾਂ, ਪੰਜਾਬ

ਅੰਮ੍ਰਿਤਸਰ: ਪੰਜਾਬ ਕਾਂਗਰਸ ਇਨਚਾਰਜ ਆਸ਼ਾ ਕੁਮਾਰੀ ਦੇ ਵੱਲੋਂ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰਨ ਦੀ ਹਰਕਤ ਨੂੰ ਸੁਖਪਾਲ ਖਹਿਰਾ ਨੇ ਨਿੰਦਣਯੋਗ ਦੱਸਿਆ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਵੀਡੀਓ ਨੂੰ ਵੀ ਸ਼ਰਮਨਾਕ ਹਰਕਤ ਦੱਸਿਆ।

ਉਨ੍ਹਾਂ ਕਿਹਾ ਕਿ ਜ਼ਿੰਮੇਦਾਰ ਪਦ 'ਤੇ ਅਜਿਹੀਆਂ ਹਰਕਤਾਂ ਬਹੁਤ ਹੀ ਬੁਰੀ ਗੱਲ ਹੈ। ਦੱਸ ਦਈਏ ਕਿ ਸੁਖਪਾਲ ਖਹਿਰਾ ਅੰਮ੍ਰਿਤਸਰ ਵਿਚ ਪਦਮਸ਼੍ਰੀ ਡਾਕਟਰ ਦਲਜੀਤ ਸਿੰਘ ਦੇ ਘਰ ਉਨ੍ਹਾਂ ਦੀ ਮੌਤ 'ਤੇ ਅਫਸੋਸ ਜਤਾਉਣ ਪੁੱਜੇ ਹੋਏ ਸਨ।