ਸੁਨੀਲ ਜਾਖੜ ਗੁਰਦਾਸਪੁਰ ਤੋਂ ਵੱਡੀ ਲੀਡ ਨਾਲ ਜਿਤਣਗੇ : ਡਿੰਪਾ

ਖ਼ਬਰਾਂ, ਪੰਜਾਬ

ਟਾਂਗਰਾ, 30 ਸਤੰਬਰ (ਖਾਲਸਾ) : ਕਾਂਗਰਸ ਪਾਰਟੀ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜਿੱਤ ਯਕੀਨੀ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਦਸਿਆ ਕਿ ਲੋਕਾਂ ਨੇ 10 ਸਾਲ ਸੰਤਾਪ ਹੰਢਾਇਆ, ਅਕਾਲੀ-ਭਾਜਪਾ ਸਰਕਾਰ ਨੇ ਕਦੇ ਕਿਸਾਨਾਂ ਲਈ ਕਰਜੇ ਮੁਆਫ ਕਰਨ ਬਾਰੇ ਸੋਚਿਆ ਵੀ ਨਹੀਂ ਸੀ। ਕਾਂਗਰਸ ਨੇ ਦੋ ਲੱਖ ਤਕ ਕਰਜ਼ੇ ਮੁਆਫ ਕੀਤੇ, ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਦਸ ਸਾਲ ਦੇ ਕਾਂਗਰਸ ਦੇ ਰਾਜ ਦੌਰਾਨ ਦੇਸ਼ ਤਰੱਕੀ ਦੇ ਰਾਹ ਤੇ ਤੁਰਿਆ ਸੀ। ਕੇਂਦਰ ਵਿਚ ਮੋਦੀ ਦੀ ਭਾਜਪਾ ਸਰਕਾਰ ਨੇ ਕੰਗਾਲੀ ਦੇ ਕਿਨਾਰੇ ਲਿਆ ਦਿਤਾ ਹੈ। ਲੋਕ ਭਾਜਪਾ ਦੀ ਇਸ ਗੰਦੀ ਸਿਆਸੀ ਖੇਡ ਨੂੰ ਸਮਝ ਚੁਕੇ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਪਿੰਡਾਂ, ਕਸਬਿਆਂ ਦੀਆਂ ਚੋਣ ਮੀਟਿੰਗਾਂ ਦੇ ਇਕੱਠਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਲਹਿਰ ਬਣਦੀ ਜਾ ਰਹੀ ਹੈ।