ਚੰਡੀਗਡ਼ - ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ 'ਤੇ ਹੁਣ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਸੀਨੀਅਰ ਵਕੀਲਾਂ ਨਾਲ ਸਲਾਹ ਕਰ ਲਈ ਹੈ ਤੇ ਸੁਪਰੀਮ ਕੋਰਟ 'ਚ ਬੁੱਧਵਾਰ ਨੂੰ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦਾਇਰ ਕੀਤੀ ਜਾਏਗੀ।
ਬੈਂਸ ਦਾ ਕਹਿਣਾ ਹੈ ਕਿ ਜਦੋਂ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਗੁਜਰਾਤ ਚੋਣਾਂ ਕਾਰਨ ਇਕ ਮਹੀਨੇ ਤਕ ਰੋਕੇ ਜਾ ਸਕਦੇ ਹਨ ਤਾਂ ਫਿਰ ਲੋਕਤੰਤਰਿਕ ਪ੍ਰਣਾਲੀ ਦੇ ਆਧਾਰ 'ਤੇ ਨਗਰ ਨਿਗਮਾਂ ਦੇ ਮਾਮਲੇ 'ਚ ਦੋਹਰਾ ਮਾਪਦੰਡ ਕਿਉਂ? ਜਾਣਕਾਰਾਂ ਦਾ ਕਹਿਣਾ ਹੈ ਕਿ ਤਿੰਨਾਂ ਨਗਰ ਨਿਗਮਾਂ 'ਚ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਣ ਦੇ ਬਾਅਦ ਰੋਕ ਤਾਂ ਸੰਭਵ ਨਹੀਂ ਪਰ ਬੈਂਸ ਇਸ ਗੱਲ ਦੀ ਉਮੀਦ ਤਾਂ ਲਗਾ ਸਕਦੇ ਹਨ ਕਿ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਹੋਣ ਤਕ ਤਿੰਨੇ ਨਗਰ ਨਿਗਮਾਂ ਦੇ ਚੋਣ ਨਤੀਜਿਆਂ ਦੇ ਐਲਾਨ 'ਤੇ ਰੋਕ ਲੱਗ ਜਾਏ।