ਜਲੰਧਰ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਖਾਸ ਖ਼ਬਰ ਹੈ। ਟਰੇਨ 'ਚ ਸਫਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਦਿੱਲੀ-ਅੰਬਾਲਾ ਰੇਲ ਸੈਕਸ਼ਨ 'ਤੇ ਨਿਰਮਾਣ ਕਾਰਜ ਚੱਲਣ ਦੀ ਵਜ੍ਹਾ ਨਾਲ ਸਬੰਧਤ ਵਿਭਾਗ ਵੱਲੋਂ ਟ੍ਰੈਫਿਕ ਬਲਾਕ ਲਿਆ ਗਿਆ ਹੈ। ਇਸ ਟ੍ਰੈਫਿਕ ਬਲਾਕ ਦੀ ਵਜ੍ਹਾ ਨਾਲ ਨਵੀਂ ਦਿੱਲੀ ਰੂਟ ਦੀਆਂ ਕਈ ਟਰੇਨਾਂ 8 ਅਕਤੂਬਰ ਨੂੰ ਪ੍ਰ੍ਭਾਵਿਤ ਹੋਣਗੀਆਂ।
ਇਸ ਦੌਰਾਨ ਕੁੱਝ ਟਰੇਨਾਂ ਦਾ ਮਾਰਗ ਬਦਲਿਆ ਗਿਆ ਹੈ ਅਤੇ ਕੁੱਝ ਟਰੇਨਾਂ ਨੂੰ ਰਸਤੇ ਵਿਚ ਰੋਕ ਕੇ ਚਲਾਇਆ ਜਾਵੇਗਾ। 8 ਅਕਤੂਬਰ ਨੂੰ ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ (12716) ਅਤੇ ਅੰਮ੍ਰਿਤਸਰ ਬਾਂਦਰਾ, ਅੰਮ੍ਰਿਤਸਰ-ਪੱਛਮੀ ਐਕਸਪ੍ਰੈੱਸ (12926/12925) ਅਤੇ ਅੰਮ੍ਰਿਤਸਰ ਅੰਬਾਲਾ, ਸਹਾਰਨਪੁਰ, ਮੇਰਠ ਸਿਟੀ, ਗਾਜ਼ੀਆਬਾਦ, ਤਿਲਕ ਬ੍ਰਿਜ, ਹਜ਼ਰਤ ਨਿਜ਼ਾਮੂਦੀਨ ਅਤੇ ਐਕਸਪ੍ਰੈੱਸ (12484) ਵਾਇਆ ਕੁਰੂਕਸ਼ੇਤਰ, ਨਰਵਾਨਾ, ਸ਼ਕੂਰ ਬਸਤੀ ਹੁੰਦੇ ਹੋਏ ਨਵੀਂ ਦਿੱਲੀ ਜਾਵੇਗੀ। ਪਠਾਨਕੋਟ ਦਿੱਲੀ (22430) ਵਾਇਆ ਧੁਰੀ, ਜਾਖਲ, ਰੋਹਤਕ ਹੁੰਦੇ ਹੋਏ ਦਿੱਲੀ ਜਾਵੇਗੀ।
ਇਸ ਦੇ ਇਲਾਵਾ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (12013) ਨੂੰ 8 ਅਕਤੂਬਰ ਨੂੰ ਸਬਜ਼ੀ ਮੰਡੀ ਤੋਂ ਸੋਨੀਪਤ ਸਟੇਸ਼ਨ ਵਿਚ 30 ਮਿੰਟ ਰੋਕ ਕੇ ਚਲਾਇਆ ਜਾਵੇਗਾ। ਅੰਮ੍ਰਿਤਸਰ-ਮੁੰਬਈ ਸੀ. ਐੱਸ. ਟੀ. ਐਕਸਪ੍ਰੈੱਸ (11058) ਨੂੰ ਵੀ ਕਰਨਾਲ ਸਟੇਸ਼ਨ 'ਤੇ 30 ਮਿੰਟ ਰੋਕ ਕੇ ਚਲਾਇਆ ਜਾਵੇਗਾ।