...ਤੇ ਜਲ੍ਹਿਆਂ ਵਾਲੇ ਬਾਗ਼ ਦੇ ਬੋਰਡ ਉਪਰ ਵੀ ਪੰਜਾਬੀ ਤੀਸਰੇ ਨੰਬਰ 'ਤੇ

ਖ਼ਬਰਾਂ, ਪੰਜਾਬ

ਹਰੀਕੇ ਪੱਤਣ, 25 ਅਕਤੂਬਰ (ਬਲਦੇਵ ਸਿੰਘ ਸੰਧੂ) : ਪੰਜਾਬ ਗੁਰੂ ਪੀਰਾ ਪੈਗੰਬਰਾਂ ਅਤੇ ਸ਼ਹੀਦਾਂ ਜੋਧਿਆਂ ਸੂਰਬੀਰਾਂ ਦੀ ਧਰਤੀ ਹੈ। ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਿਥੇ ਜਲਿਆਂ ਵਾਲੇ ਬਾਗ਼ ਵਿਚ ਵਿਸਾਖੀ ਵਾਲੇ ਦਿਨ 13 ਅਪ੍ਰੈਲ ਸੰਨ 1919 ਨੂੰ ਇਕ ਅੰਗਰੇਜ ਜਰਨਲ ਅਡਵਾਇਰ ਨੇ ਪੁਲਿਸ ਨੂੰ ਹੁਕਮ ਦੇ ਕੇ ਬੇਦੋਸ਼ੇ ਨਿਹੱਥੇ ਸਿੱਖਾਂ 'ਤੇ ਗੋਲੀਆਂ ਚਲਵਾ ਕੇ ਸ਼ਹੀਦ ਕਰ ਦਿਤਾ ਸੀ। ਇਸ ਸ਼ਹੀਦੀ ਸਮਾਰਕ ਵਿਚ ਲੱਗੇ ਬੋਰਡਾਂ ਉਪਰ ਵੀ ਪੰਜਾਬੀ ਤੀਸਰੇ ਨੰਬਰ 'ਤੇ ਲਿਖੀ ਗਈ ਹੈ। 

ਪੰਜਾਬ ਵਿਚ ਪੰਜਾਬੀਆਂ ਤੇ ਵਿਦੇਸ਼ੀ ਗੋਲੀਆਂ ਚਲਾਉਣ ਵਾਲਿਆਂ ਦੀ ਭਾਸ਼ਾ ਪਹਿਲੇ ਨੰਬਰ 'ਤੇ ਅਤੇ ਜਿਨ੍ਹਾਂ 'ਤੇ ਗੋਲੀਆਂ ਚਲਾਈਆਂ ਉਨ੍ਹਾਂ ਦੀ ਭਾਸ਼ਾ ਉਨ੍ਹਾਂ ਦੇ ਦੇਸ਼ ਵਿਚ ਤੀਸਰੇ ਨੰਬਰ 'ਤੇ ਲਿਖੀ ਗਈ ਹੈ। ਇਸ ਤੋਂ ਵੱਡੀ ਪੰਜਾਬੀਆਂ ਵਾਸਤੇ ਵੱਡੀ ਦੁਖਾਂਤ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਆਮ ਲੋਕਾ ਨੇ ਇਸ ਪ੍ਰਤੀ ਰੋਸ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਜਿੰਨੇ ਬੋਰਡ ਜਲਿਆਂ ਵਾਲੇ ਬਾਗ ਦੇ ਲੱਗੇ ਬੋਰਡ ਸਮੇਤ ਸਾਰਿਆ ਤੇ ਪੰਜਾਬੀ ਭਾਸ਼ਾਂ ਨੂੰ ਸਭ ਤੋ ਉਪਰ ਲਿਖਿਆ ਜਾਵੇ ਅਤੇ ਬਾਕੀ ਭਾਸ਼ਾ ਉਸ ਦੇ ਹੇਠਾਂ ਲਿਖੀਆਂ ਜਾਣ ਸਰਕਾਰ ਨੂੰ ਇਸ ਪ੍ਰਤੀ ਚਿੰਤਤ ਹੋਣ ਦੀ ਲੋੜ ਹੈ।