ਟਾਂਗਰਾ, 2 ਅਕਤੂਬਰ (ਖ਼ਾਲਸਾ) : ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਤਹਿਸੀਲ ਬਾਬਾ ਬਕਾਲਾ ਸਹਿਬ ਇਕਾਈ ਦੇ ਸੱਦੇ ਤੇ ਸੈਂਕੜਿਆਂ ਦੀ ਗਿਣਤੀ ਵਿਚ ਔਰਤਾਂ ਅਤੇ ਮਰਦਾਂ ਨੇ ਜ਼ੋਰਦਾਰ ਨਾਹਰੇ ਬਾਜ਼ੀ ਕਰਦਿਆਂ ਕਸਬਾ ਖਿਲਚੀਆਂ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰ ਕੇ ਥਾਣਾਂ ਖਿਲਚੀਆਂ ਦੀ ਪੁਲਿਸ ਦੇ ਖਿਲਾਫ ਥਾਣੇ ਦੇ ਸਾਹਮਣੇ ਅਮਰੀਕ ਸਿੰਘ ਦਾਊਦ,ਬਲਦੇਵ ਸਿੰਘ ਸੈਦਪੁਰ,ਅਤੇ ਇਕਬਾਲ ਸਿੰਘ ਭੋਰਸ਼ੀ ਦੀ ਅਗਵਾਈ ਵਿਚ ਰੋਸ ਧਰਨਾਂ ਦਿਤਾ ਗਿਆ। ਇਸ ਮੌਕੇ 'ਤੇ ਸੁਬਾਈ ਕੰਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਬੋਲਦਿਆਂ ਦੋਸ਼ ਲਗਾਇਆ ਕਿ ਪਿਛਲੇ 10 ਸਾਲ ਵੀ ਪੰਜਾਬ ਦੀ ਜਨਤਾ ਨੇ ਅਕਾਲੀ ਭਾਜਪਾ ਗਠਜੋੜ ਦੇ ਆਗੂਆਂ ਦੇ ਇਸ਼ਾਰੇ ਤੇ ਝੂਠੇ ਨਜਾਇਜ਼ ਪਰਚਿਆਂ ਦਾ ਸੰਤਾਪ ਭੋਗਿਆ ਹੈ।
ਇਸ ਆਸ ਨਾਲ ਜਨਤਾ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦਿਤੀਆਂ ਕੇ ਇਹ ਸਰਕਾਰ ਸਾਡੀਆਂ ਮੁਸ਼ਕਲਾਂ ਦਾ ਕੋਈ ਹੱਲ੍ਹ ਕਰੇਗੀ। ਪਰ ਮੌਜੂਦਾ ਹਾਕਮ ਧਿਰ ਪੁਲੀਸ ਕੋਲਾਂ ਲੋਕਾਂ ਉਪਰ ਝੂਠੇ ਨਜਾਇਜ਼ ਪਰਚੇ ਕਰਵਾ ਰਹੀ ਹੈ। ਪੁਲੀਸ ਦਾ ਰਵੱਈਆ ਪੱਖਪਾਤੀ ਹੈ ਕਨੂੰਨ ਦੀ ਪਾਲਣਾਂ ਕਰਨ ਦੀ ਥਾਂ ਤੇ ਹਾਕਮ ਧਿਰ ਦੀ ਚਾਕਰੀ ਕਰ ਰਹੀ ਹੈ ਜਿਸ ਕਾਰਨ ਗ਼ਰੀਬ ਲੋਕਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਪੰਜਾਬ ਦੇ ਦੇਸ਼ ਭਗਤਾਂ ਦੇ ਵਾਰਿਸ ਲੋਕ ਇਸ ਤਰਾਂ ਦੀਆਂ ਵਧੀਕੀਆਂ ਸਹਿਣ ਨਹੀਂ ਕਰਨਗੇ। ਇਨਸਾਫ ਦੀ ਪ੍ਰਾਪਤੀ ਤੱਕ ਲੋਕ ਸ਼ੰਘਰਸ਼ ਲੜਦੇ ਰਹਾਂਗੇ। ਇਸ ਮੌਕੇ ਪ੍ਰਮੁਖ ਆਗੂ ਗੁਰਮੇਜ ਸਿੰਘ ਤਿੰਮੋਵਾਲ, ਸਰਪੰਚ ਹਰਪ੍ਰੀਤ ਸਿੰਘ ਬੁਟਾਰੀ, ਪਲਵਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਛੱਜਲਵੱਡੀ, ਬਲਵਿੰਦਰ ਸਿੰਘ ਖਿਲਚੀਆਂ, ਸੁਖਵਿੰਦਰ ਸਿੰਘ ਧਾਰੜ, ਮਲਕੀਤ ਸਿੰਘ ਜਬੋਵਾਲ, ਨਿਰਮਲ ਸਿੰਘ ਭਿੰਡਰ, ਡਾਕਟਰ ਰਣਜੀਤ ਸਿੰਘ ਬਾਵਾ, ਅਮਰਜੀਤ ਸਿੰਘ ਚੌਹਾਨ, ਪਲਵਿੰਦਰ ਸਿੰਘ ਟਾਂਗਰਾ, ਤਸਵੀਰ ਸਿੰਘ ਖਿਲਚੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਸਬੰਧੀ ਥਾਣਾ ਖਿਲਚੀਆਂ ਦੇ ਐਸ ਐਚ ਓ ਸ੍ਰ ਸ਼ਮਿਦਰਜੀਤ ਸਿੰਘ ਨੇ ਪੱਤਰਕਾਰਾਂ ਵਲੋਂ ਪੁਛੇ ਜਾਣ ਤੇ ਦਸਿਆ ਕਿ ਪੁਲਿਸ ਬਿਲਕੁਲ ਬਿਨਾਂ ਕਿਸੇ ਵਿਤਕਰੇ ਤੋਂ ਕੰਮ ਕਰ ਰਹੀ ਹੈ। ਕਿਸੇ ਘਟਨਾਂ ਵਾਪਰਨ ਤੇ ਮੁਦੱਈ ਦੇ ਬਿਆਨਾਂ ਅਨੁਸਾਰ ਹੀ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਉਸ ਦੀ ਇੰਨਕੁਆਰੀ ਕੀਤੀ ਜਾ ਸਕਦੀ ਹੈ ਧਰਨਾਂਕਾਰੀਆਂ ਨੂੰ ਵਿਸ਼ਵਾਸ਼ ਦਿਵਾਏ ਜਾਣ ਤੇ ਕਿ ਕਿਸੇ ਨਾਲ ਬੇ ਇੰਨਸਾਫੀ ਨਹੀਂ ਹੋਵੇਗੀ ਰੋਸ ਧਰਨਾ ਸਮਾਪਤ ਕੀਤਾ ਗਿਆ।