ਥਰਮਲ ਕਾਮਿਆਂ ਵਲੋਂ ਸ਼ਹਿਰ 'ਚ ਰੋਸ ਮਾਰਚ

ਖ਼ਬਰਾਂ, ਪੰਜਾਬ

ਬਠਿੰਡਾ, 2 ਫ਼ਰਵਰੀ (ਵਿਕਾਸ ਕੋਸ਼ਲ) : ਥਰਮਲ ਦੇ ਕੱਚੇ ਮੁਲਾਜ਼ਮਾਂ ਦਾ ਪੱਕਾ ਮੋਰਚਾ ਅੱਜ 33ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਪਾਵਰਕਾਮ ਵਲੋਂ ਸਮਝੌਤਾ ਹੋਣ ਸਬੰਧੀ ਕੋਈ ਸੁਨੇਹਾ ਨਾ ਆਉਣ ਦੇ ਚਲਦੇ ਅੱਜ ਕੱਚੇ ਕਾਮਿਆਂ ਵਲੋਂ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ। ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਪੀ.ਐਸ.ਪੀ.ਸੀ. ਦੀ ਮੈਨੇਜਮੈਟ ਮਸਲੇ ਦਾ ਹੱਲ ਕਰਨ ਦੀ ਬਜਾਏ ਲਮਕਾ ਰਹੀ ਹੈ, ਜਿਸ ਦਾ ਸੰਘਰਸ਼ ਕਰ ਰਹੇ ਥਰਮਲ ਦੇ ਕੱਚੇ ਕਾਮਿਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਵਿਜੈ ਕੁਮਾਰ, ਗੁਰਵਿੰਦਰ ਸਿਘ ਪੰਨੂ ਨੇ ਜਾਣਕਾਰੀ ਦਿੰਦੇ ਦਸਿਆ ਕਿ ਪੀ.ਐਸ.ਪੀ.ਸੀ. ਐਲ ਦੀ ਮੈਨਜਮੈਂਟ ਵਾਰ-ਵਾਰ ਗੱਲਬਾਤ ਤਾਂ ਕਰ ਰਹੀ ਹੈ ਪਰ ਲਿਖਤੀ ਮਸਲੇ ਦਾ ਹੱਲ ਕਰਨੋ ਲਮਕਾ ਰਹੀ ਹੈ,

 ਜਿਸ ਦੇ ਵਿਰੋਧ ਵਿਚ ਅੱਜ ਪਰਵਾਰਾਂ ਤੇ ਬੱਚਿਆਂ ਸਮੇਤ ਸਿਰਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਡੀ.ਸੀ. ਦਫ਼ਤਰ ਤੋਂ ਚੱਲ ਕੇ ਪਾਵਰਹਾਊਸ ਰੋਡ ਹੁੰਦੇ ਹੋਏ ਅਜੀਤ ਰੋਡ ਤੋਂ ਗੁਰੂ ਤੇਗ ਬਹਾਦਰ ਨਗਰ ਬੀਬੀ ਵਾਲਾ ਰੋਡ ਵਿਚ  ਰੋਸ ਮਾਰਚ ਕੀਤਾ ਗਿਆ।
ਧਰਨੇ ਦੌਰਾਨ ਸ਼ਾਮਲ ਹੋਇਆ ਜਥੇਬੰਦਆਂ ਟੀ.ਐਸ.ਯੂ (ਭੰਗਲ) ਵਲੋਂ ਬਠਿੰਡਾ ਸਰਕਲ ਸਕੱਤਰ ਜਗਜੀਤ ਸਿੰਘ, ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਅਮਿਤ ਬਾਂਸਲ, ਬੀ  ਉਗਰਾਹਾਂ ਵਲੋਂ ਲਗਾਤਾਰ ਪੱਕੇ ਮੋਰਚੇ ਵਿਚ ਪਿੰਡਾਂ 'ਚ ਦੁੱਧ ਇਕੱਠਾ ਕਰ ਕੇ ਦਿਤਾ ਜਾ ਰਿਹਾ ਹੈ।