ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲੇ, 11 ਉਮੀਦਵਾਰ ਮੈਦਾਨ 'ਚ

ਖ਼ਬਰਾਂ, ਪੰਜਾਬ

ਗੁਰਦਾਸਪੁਰ, 27 ਸਤੰਬਰ (ਹੇਮੰਤ ਨੰਦਾ) : ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਦਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ-2017 ਲਈ ਕੁਲ 11 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨਾਂ ਨੂੰ ਅੱਜ ਚੋਣ ਨਿਸ਼ਾਨ ਅਲਾਟ ਕਰ ਦਿਤੇ ਗਏ। ਉਨ੍ਹਾਂ ਦਸਿਆ ਕਿ ਅੱਜ ਕਾਗ਼ਜ਼ ਵਾਪਸ ਲੈਣ ਦਾ ਆਖ਼ਰੀ ਦਿਨ ਸੀ ਪਰ ਕਿਸੇ ਵੀ ਉਮੀਦਵਾਰ ਨੇ ਕਾਗ਼ਜ਼ ਵਾਪਸ ਨਹੀਂ ਲਏ।
11 ਉਮੀਦਵਾਰਾਂ ਵਿਚ ਕਾਂਗਰਸ ਦੇ ਸੁਨੀਲ ਜਾਖੜ ਨੂੰ ਹੱਥ, ਭਾਜਪਾ ਦੇ ਸਵਰਨ ਸਲਾਰੀਆ ਨੂੰ ਕਮਲ, 'ਆਪ' ਦੇ ਸੁਰੇਸ਼ ਕੁਮਾਰ ਖਜੂਰੀਆ ਨੂੰ ਝਾੜੂ ਦਾ ਨਿਸ਼ਾਨ, ਅਕਾਲੀ ਦਲ (ਮਾਨ) ਦੇ ਕੁਲਵੰਤ ਸਿੰਘ ਨੂੰ ਟਰੱਕ ਦਾ ਨਿਸ਼ਾਨ ਦਿਤਾ ਗਿਆ ਹੈ। ਇਸੇ ਤਰ੍ਹਾਂ ਰਜਿੰਦਰ ਸਿੰਘ ਹਿੰਦੁਸੰਤਾਨ ਸ਼ਕਤੀ ਸੈਨਾ ਪਾਰਟੀ ਨੂੰ ਨਾਰੀਅਲ, ਸੰਤੋਸ਼ ਕੁਮਾਰੀ ਮੇਘ ਦਿਸ਼ਮ ਪਾਰਟੀ ਨੂੰ ਬੰਸਰੀ ਅਤੇ ਪ੍ਰਦੀਪ ਕੁਮਾਰ ਨੂੰ ਹੀਰਾ, ਸਤਨਾਮ ਸਿੰਘ ਨੂੰ ਬੈਟ, ਪਵਨ ਕੁਮਾਰ ਨੂੰ ਆਟੋ ਰਿਕਸ਼ਾ, ਪਰਵਿੰਦਰ ਸਿੰਘ ਨੂੰ ਵਿਸਲ (ਸੀਟੀ) ਤੇ ਸੰਦੀਪ ਕੁਮਾਰ ਨੂੰ ਮੋਮਬੱਤੀਆਂ (ਆਜ਼ਾਦ) ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।