ਵੱਡੇ ਬਾਦਲ ਦੇ ਕੈਪਟਨ ਤੇ ਖਹਿਰਾ ਨੂੰ ਰਗੜੇ

ਖ਼ਬਰਾਂ, ਪੰਜਾਬ

ਸੁਖਪਾਲ ਖਹਿਰਾ ਵੱਲੋਂ ਬੀਬੀ ਜਗੀਰ ਕੌਰ ਨਾਲ ਸਬੰਧਿਤ ਕੁੱਟਮਾਰ ਦੀ ਸ਼ਿਕਾਰ ਔਰਤ ਖ਼ਿਲਾਫ਼ ਕੀਤੀ ਵਿਵਾਦਿਤ ਟਿੱਪਣੀ ‘ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੇ ਮੂੰਹ ਤੋਂ ਅਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਨਾਲ ਹੀ ਉਨ੍ਹਾਂ ਕੈਪਟਨ ਸਰਕਾਰ ਤੇ ਕਟਾਕਸ਼ ਕਰਦਿਆਂ ਵੀ ਕਿਹਾ ਕਿ ਜੁਲਮ ਜਬਰ ਤੇ ਬੇਇਨਸਾਫ਼ੀ ਇੰਨੀ ਜ਼ਿਆਦਾ ਹੈ ਕਿ ਮੇਰੀ ਅੱਸੀ ਸਾਲ ਦੀ ਉਮਰ ਵਿੱਚ ਮੈਂ ਪਹਿਲਾਂ ਅਜਿਹਾ ਕਦੇ ਨਹੀਂ ਵੇਖੀ ਕਾਨੂੰਨ ਵਿਵਸਥਾ ਦਾ ਮਾਡ਼ਾ ਹਾਲ ਹੈ ਅਤੇ ਸਰਕਾਰ ਵਾਅਦਿਆਂ ਤੋਂ ਵੀ ਭੱਜ ਰਹੀ ਹੈ।

ਸਾਬਕਾ ਮੁੱਖ ਮੰਤਰੀ ਨੇ ਆਪਣੇ ਵਿਅੰਗਮਈ ਅੰਦਾਜ਼ ਵਿੱਚ ਮੌਜੂਦਾ ਸਰਕਾਰ ਤੇ ਕਟਾਕਸ਼ ਕਰਦਿਆਂ ਕਿਹਾ ਕਿ ਇਹ ਕਿਹਡ਼ੇ ਬਾਗ ਦੀ ਮੂਲੀ ਹੈ ਅਸੀਂ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਨਾਲ ਵੀ ਲਡ਼ਦੇ ਰਹੇ ਹਾਂ।

ਨਗਰ ਪੰਚਾਇਤ ਤੇ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਬਾਰੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੋਈ ਚੋਣਾਂ ਨਹੀਂ ਹੋ ਰਹੀਆਂ ਇਹ ਤਾਂ ਧੱਕਾ ਹੋ ਰਿਹਾ ਹੈ, ਨਾਮਜ਼ਦਗੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ।