ਵੇਖੋ ਮੁਕਤਸਰ ‘ਚ ਖਰਾਬ ਕਾਰ ਕਿਵੇਂ ਬਣੀ 21 ਸਾਲਾ ਕੁੜੀ ਦੀ ਮੌਤ ਦਾ ਕਾਰਨ

ਖ਼ਬਰਾਂ, ਪੰਜਾਬ

ਮੁਕਤਸਰ ‘ਚ ਖਰਾਬ ਹੋਈ ਕਾਰ ਨੂੰ ਡਰਾਈਵਰ ਵੱਲੋਂ ਧੱਕਾ ਲਾਉਣਾ ਮਹਿੰਗਾ ਪੈ ਗਿਆ ਕਿਉਂਕਿ ਇਸ ਦੌਰਾਨ ਡਰਾਈਵਰ ਸੀਟ ‘ਤੇ ਬੈਠੀ ਕੁੜੀ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਜਾਣਕਾਰੀ ਮੁਤਾਬਿਕ 21 ਸਾਲ ਦੀ ਸਤਵੀਰ ਆਪਣੇ ਰਿਸ਼ਤੇਦਾਰ ਸੁਮਨਦੀਪ ਨਾਲ ਮੁਕਤਸਰ ਤੋਂ ਪਿੰਡ ਬਬਾਨੀਆਂ ਵੱਲ ਆ ਰਹੀ ਸੀ ਕਿ ਰਸਤੇ ‘ਚ ਮੁਕਤਸਰ ਸਰਹੰਦ ਨਹਿਰ ਦੇ ਲਾਗੇ ਕਾਰ ਖਰਾਬ ਹੋ ਗਈ। 

ਸੁਮਨਦੀਪ ਕਾਰ ‘ਚੋਂ ਆਪ ਬਾਹਰ ਨਿਕਲਿਆ ਅਤੇ ਡਰਾਈਵਰ ਸੀਟ ‘ਤੇ ਉਸਨੇ ਸਤਵੀਰ ਨੂੰ ਬਿਠਾ ਦਿੱਤਾ ਤੇ ਖੁਦ ਧੱਕਾ ਲਗਾਉਣ ਲੱਗ ਪਿਆ ਧੱਕਾ ਲਗਾਉਣ ਨਾਲ਼ ਕਾਰ ਸਟਾਰਟ ਹੋ ਗਈ ਅਤੇ ਸਤਵੀਰ ਨੂੰ ਡਰਾਈਵਿੰਗ ਨਾ ਆਉਣ ਕਰਕੇ ਪੈਰ ਐਕਸੀਲੇਟਰ ‘ਤੇ ਰੱਖਿਆ ਗਿਆ ਬੇਕਾਬੂ ਕਾਰ ਨਹਿਰ ‘ਚ ਜਾ ਡਿੱਗੀ।

ਲੋਕਾਂ ਦੀ ਅਤੇ ਪੁਲਿਸ ਦੀ ਮੱਦਦ ਨਾਲ਼ ਕਾਰ ਨੂੰ ਜਦੋਂ ਤੱਕ ਨਹਿਰ ‘ਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ ਸਤਵੀਰ ਦੀ ਮੌਤ ਹੋ ਚੁੱਕੀ ਸੀ।

ਦੱਸ ਦਈਏ ਕਿ ਸਤਵੀਰ ਦਸ਼ਮੇਸ਼ ਗਰਲਜ਼ ਕਾਲਜ ਮੁਕਤਸਰ ਤੋਂ ਐਮ ਏ ਕਰ ਰਹੀ ਸੀ ਅਤੇ ਉਹ ਆਪਣੀ ਭੈਣ ਕੋਲ਼ ਬਬਾਨੀਆ ਆਈ ਹੋਈ ਸੀ ਤੇ ਹੁਣ ਵੀ ਸਤਵੀਰ ਸੁਮਨਦੀਪ ਨਾਲ਼ ਆਪਣੀ ਭੇਣ ਦੇ ਘਰ ਬਬਾਨੀਆ ਲਈ ਪਰਤ ਰਹੀ ਸੀ ਕਿ ਰਾਹ ‘ਚ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ।