ਵਿਆਹ ਦੀ ਵਰ੍ਹੇਗੰਢ 'ਤੇ ਹਰਸਿਮਰਤ ਨੇ ਸਾਂਝੀ ਕੀਤੀ ਲਾਵਾਂ ਦੀ ਤਸਵੀਰ, ਸੁਣਾਈ ਦਾਸਤਾਨ

ਖ਼ਬਰਾਂ, ਪੰਜਾਬ

ਵਿਆਹ ਦੀ 26ਵੀਂ ਵਰ੍ਹੇਗੰਢ ਮੌਕੇ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁਕ ਪੇਜ 'ਤੇ ਲਾਵਾਂ ਮੌਕੇ ਦੀ ਤਸਵੀਰ ਸਾਂਝੀ ਕੀਤੀ ਹੈ। ਹਰਸਿਮਰਤ ਨੇ ਫੇਸਬੁਕ 'ਤੇ ਆਪਣੀ ਜ਼ਿੰਦਗੀ ਦੇ ਇਸ ਯਾਦਗਾਰ ਅਤੇ ਖੂਬਸੂਰਤ ਪਲ ਨੂੰ ਪੋਸਟ ਕਰਦੇ ਹੋਏ ਆਪਣੀਆਂ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਹਰਸਿਮਰਤ ਨੇ ਆਪਣੀ ਵਰ੍ਹੇਗੰਢ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਲਿਖਿਆ ਹੈ ਕਿ 'ਗੁਰਪੁਰਬ ਦੇ ਪਵਿੱਤਰ ਦਿਹਾੜੇ ਉਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਬੈਠੇ ਸਾਨੂੰ ਇਕ ਰੂਹਾਨੀ ਰਿਸ਼ਤੇ 'ਚ ਬੰਨਣ ਵਾਲੀਆਂ ਚਾਰ ਲਾਵਾਂ ਨੂੰ ਸੁਣ ਰਹੇ ਸੀ ਤਾਂ ਸਾਨੂੰ ਨਹੀਂ ਸੀ ਪਤਾ ਕਿ ਜ਼ਿੰਦਗੀ ਅੱਗੇ ਕਿਹੋ ਜਿਹੀ ਹੋਵੇਗੀ। ਅਸੀਂ ਇਕ ਦੂਜੇ ਦਾ ਸਾਥ ਦੇਣ ਦਾ ਅਤੇ ਗੁਰੂ ਵਲੋਂ ਦਰਸਾਏ ਮਾਰਗ ਉਤੇ ਇਕੱਠਿਆਂ ਚੱਲਣ ਦਾ ਵਾਅਦਾ ਕੀਤਾ ਸੀ।'