ਅੰਮ੍ਰਿਤਸਰ - ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਤੀਸਰੇ ਸਾਥੀ ਦੀ ਪਛਾਣ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਧਨੋਏ ਖੁਰਦ ਵਾਸੀ ਸਵਿੰਦਰ ਸਿੰਘ (30) ਪੁੱਤਰ ਸਵ. ਬਗੀਚਾ ਸਿੰਘ ਵਜੋਂ ਹੋਈ ਹੈ। ਇਹ ਪੁਸ਼ਟੀ ਕਰਦਿਆਂ ਜ਼ਿਲਾ ਦਿਹਾਤੀ ਪੁਲਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਵਿੰਦਰ ਦੀ ਲਾਸ਼ ਉਸ ਦੇ ਪਿੰਡ ਧਨੋਏ ਖੁਰਦ ਪੁੱਜੀ, ਜਿਥੇ ਉਸ ਦਾ ਸਸਕਾਰ ਕਰ ਦਿੱਤਾ ਗਿਆ।