ਵਿੱਕੀ ਗੌਂਡਰ ਦੇ ਤਿੰਨ ਸਾਥੀ ਪੁਲਿਸ ਨੇ ਕੀਤੇ ਕਾਬੂ, ਵੱਡੇ ਖੁਲਾਸੇ ਹੋਣ ਦੀ ਉਮੀਦ

ਖ਼ਬਰਾਂ, ਪੰਜਾਬ

ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਪਲਟ ਗਈ ਸੀ। ਦੋਸ਼ੀ ਮੌਕੇ ਤੋਂ ਗੱਡੀ ਛੱਡ ਫਰਾਰ ਹੋ ਗਏ ਸਨ। ਪਰ ਪੁਲਿਸ ਨੇ ਗੌਂਡਰ ਦੇ ਤਿੰਨਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਗੌਂਡਰ ਦੇ ਸਾਥੀਆਂ ਤੋਂ ਪੁੱਛਗਿਛ ਕਰ ਰਹੀ ਹੈ।

ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਇੱਕ ਕਾਰਬਾਈਨ ਪਿਸਟਲ ਤੇ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ ਤੇ ਵਿੱਕੀ ਗੌਂਡਰ ਦੀ ਗ੍ਰਿਫਤਾਰੀ ਲਈ ਹੁਣ ਪੰਜਾਬ ਪੁਲਿਸ ਨੂੰ ਵੀ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਹੈ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।